More

    ਪੁਲਿਸ ਚੌਕੀ ਕੋਟ ਮਿੱਤ ਸਿੰਘ ਵੱਲੋਂ ਪਤਨੀ ਦਾ ਕਤਲ ਕਰਨ ਵਾਲਾ ਪਤੀ ਕਾਬੂ

    ਅੰਮ੍ਰਿਤਸਰ 22 ਜਨਵਰੀ (ਹਰਪਾਲ ਸਿੰਘ) – ਜੋਗਿੰਦਰ ਸਿੰਘ ਪੁੱਤਰ ਫੋਜਾ ਸਿੰਘ ਵਾਸੀ ਪਿੰਡ ਪੇਰੋ ਸ਼ਾਹ,ਥਾਣਾ ਸੇਖਵਾ ਤਹਿ ਵਾ ਜਿਲ੍ਹਾ ਗੁਰਦਾਸਪੁਰ ਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਕਿ ਮਿਤੀ 19 ਜਨਵਰੀ ਨੂੰ ਉਸਦੀ ਲੜਕੀ ਗੁਰਜੀਤ ਕੌਰ ਦਾ ਆਪਣੇ ਪਤੀ ਹਰਪਾਲ ਸਿੰਘ ਵੱਲੋਂ ਸਿਰ ਵਿੱਚ ਸੱਟਾ ਮਾਰ ਕੇ ਤੇ ਗਲ ਵਿੱਚ ਫਾਹ ਦੇ ਕੇ ਕਤਲ ਕਰ ਦਿੱਤਾ ਜਿਸ ਤੇ ਮੁੱਕਦਮਾ ਉਕਤ ਦੀ ਤਫਤੀਸ ਅਮਲ ਵਿੱਚ ਲਿਆਦੀ ਗਈ ਤਾ ਦੌਰਾਨੇ ਤਫਤੀਸ ਇੰਸਪੈਕਟਰ ਰੋਬਿਨ ਹੰਸ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਦੀ ਅਗਵਾਈ ਹੇਠ ਏ.ਐਸ.ਆਈ ਅਮਰਜੀਤ ਸਿੰਘ ਇੰਚਾਰਜ ਚੋਕੀ ਕੋਟ ਮਿੱਤ ਸਿੰਘ,ਐਸ.ਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁੱਕਦਮਾ ਦੇ ਲੋੜੀਦੇ ਦੋਸੀ ਹਰਪਾਲ ਸਿੰਘ ਉਰਫ ਭਾਲਾ ਪੁੱਤਰ ਦੇਸਾ ਸਿੰਘ ਵਾਸੀ ਚੜ੍ਹਦੀ ਪੱਤੀ ਪਿੰਡ ਤਲਵੰਡੀ ਭੰਗਵਾ ਤਹਿ, ਅਜਨਾਲਾ ਥਾਣਾ ਰਮਦਾਸ, ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕੀਤਾ ਗਿਆ ਹੈ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img