ਅੰਮ੍ਰਿਤਸਰ, 12 ਸਤੰਬਰ (ਬੁਲੰਦ ਆਵਾਜ਼):- ਮਾਨਯੋਗ ਸ਼੍ਰੀ ਰਣਜੀਤ ਸਿੰਘ ਢਿੱਲੋ ਆਈ.ਪੀ.ਐਸ.ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ. ਇੰਨਵੈਸਟੀਗੇਸ਼ਨ ਵੱਲੋ ਪੀ.ੳ. ਨੂੰ ਗ੍ਰਿਫਤਾਰ ਕਰਨ ਦੇ ਮਿਲੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਨਵਜੋਤ ਸਿੰਘ ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਵੱਲੋ ਮਿਲੀਆ ਹਦਾਇਤਾ ਅਨੁਸਾਰ ਏ ਐਸ ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਮੁੱਕਦਮੇ ਵਿਚ ਭਗੋੜਾ ਦੋਸ਼ੀ ਚਰਨਜੀਤ ਸਿੰਘ ਉਰਫ ਜੋਗੀ ਪੁੱਤਰ ਦਲਬੀਰ ਸਿੰਘ ਵਾਸੀ ਪੱਤੀ ਬੱਗੇਵਾਲੀ ਵੇਰਕਾ, ਅੰਮ੍ਰਿਤਸਰ ਨੂੰ ਮਿਤੀ 19.01.2024 ਵੱਲੋ ਭਗੋੜਾ ਘੋਸ਼ਿਤ ਕੀਤਾ ਗਿਆ (2) ਮੁਕੱਦਮਾ ਨੰ 99 ਥਾਣਾ ਕੋਤਵਾਲੀ ਅੰਮ੍ਰਿਤਸਰ ਵਿੱਚ ਦੋਸ਼ੀ ਬਲਵਿੰਦਰ ਸਿੰਘ ਉਰਫ ਲੂਬਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਸੋੜੀਆਂ ਥਾਣਾ ਲੋਪੋਕ, ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 06.02.2024 ਨੂੰ ਭਗੋੜਾ ਘੋਸ਼ਿਤ ਕੀਤਾ ਗਿਆ। ਜਿੰਨਾ ਨੂੰ ਕਾਬੂ ਕਰਕੇ ਪੁੱਛ-ਗਿੱਛ ਕੀਤੀ ਗਈ, ਜਿੰਨਾ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਵਾਇਆ ਜਾ ਰਿਹਾ ਹੈ ਅਤੇ ਕਰਵਾਈ ਕੀਤੀ ਜਾ ਰਹੀ ਹੈ।