More

    ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ (ਚਾਹਲ)ਦੀ ਹੋਈ ਵਿਸੇਸ਼ ਮੀਟਿੰਗ

    ਅੰਮ੍ਰਿਤਸਰ, 30 ਅਗਸਤ (ਗਗਨ) – ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ (ਚਾਹਲ) ਪੰਜਾਬ ਦੇ ਪ੍ਰਧਾਨ ਸਾ ਗੁਰਵੇਲ ਸਿੰਘ ਬਲਪੁਰੀਆਂ ਦੀ ਪ੍ਰਧਾਨਗੀ ਇਕ ਵਿਸੇਸ਼ ਮੀਟਿੰਗ ਗੁਰਦਾਸ ਹਾਲ ਅਮ੍ਰਿੰਤਸਰ ਵਿਖੇ ਹੋਈ ਇਸ ਮੌਕੇ ਪੰਜਾਬ ਸਰਕਾਰ, ਪਾਵਰਕਾਮ ਟਰਾਂਸਕੋ ਦੀ ਮਨੈਜਮੈਂਟ ਨਾਲ 13/6/2021,28/6_2021ਅਤੇ 23/8/2021 ਨੂੰ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਮੁਲਾਜ਼ਮ ਮੰਗਾਂ ਤੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਫੈਡਰੇਸ਼ਨ ਅਗੂਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਟਰਾਂਸਕੋ ਦੀ ਮਨੈਜਮੈਂਟ ਮਨੈਜਮੈਂਟ ਨੂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਤੁੰਰਤ ਲਾਗੂ ਨਾ ਕੀਤੀਆਂ ਤਾਂ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਪੰਜਾਬ ਸੰਘਰਸ ਕਰਨ ਲਈ ਮਜਬੂਰ ਹੋਣਗੇ।

    ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸੀਨੀਅਰ ਆਗੂ, ਜਰਨਲ ਸਕੱਤਰ ਸਾ:ਮਨਜੀਤ ਸਿੰਘ ਚਾਹਲ, ਵਿੱਤ ਸਕੱਤਰ ਸਾ:ਗੁਰਦੀਪ ਪਟਿਆਲਾ, ਸਾ:ਪੂਰਨ ਸਿੰਘ ਖਾਈ, ਸਾ:ਹਰਿੰਦਰ ਸਿੰਘ ਚੱਠਾ, ਸ੍ਰੀ ਰਿਸੋ ਅਰੋੜਾ,ਸੀਨੀਅਰ ਮੀਤ ਪ੍ਰਧਾਨ ਸਾ:ਮੰਗਲ ਸਿੰਘ ਠਰੂ, ਸਾ:ਬਲਵਿੰਦਰ ਸਿੰਘ ਭਠੇਭੈਣੀ, ਸਾ:ਕੁਲਵੰਤ ਸਿੰਘ ਮਲੀਆ, ਸਾ:ਗੁਰਨਾਮ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸਾ:ਸਵਰਣ ਸਿੰਘ ਡੱਲਾ, ਸ੍ਰੀ ਪਵਨ ਕੁਮਾਰ ਪ੍ਰਧਾਨ ਪੀਂ ਐਂਡ ਐਂਮ ਸਰਕਲ ਅੰਮ੍ਰਿਤਸਰ ,ਸਰਕਲ ਗੁਰਦਾਸਪੁਰ ਜਨਰਲ ਸਕੱਤਰ ਸ੍ਰੀ ਸਲਵਿਦੰਰ ਕੁਮਾਰ, ਸਰਕਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਬਾਰਡਰ ਜੋਨ ਅੰਮ੍ਰਿਤਸਰ ਦੇ ਪ੍ਰਧਾਨ ਸਾ:ਪਰਤਾਪ ਸਿੰਘ ਸੁਖੇਵਾਲ, ਬਾਰਡਰ ਜੋਨ ਅੰਮ੍ਰਿਤਸਰ ਸੀਨੀਅਰ ਸਾ:ਕੁਲਦੀਪ ਕਾਹਨੂੰਵਾਨ, ਸਾ:ਸਤਵਿੰਦਰ ਸਿੰਘ, ਸ੍ਰੀ ਧਨੀ ਰਾਮ, ਸਾ;ਜਸਪਾਲ ਸਿੰਘ ਭਟੀ,ਫੈਡਰੇਸ਼ਨ ਦੇ ਸੀਨੀਅਰ ਆਗੂ ਸਾਮਿਲ ਸਨ ਪੈਸ੍ ਦੇ ਨਾਮ ਬਿਆਨ ਜਨਰਲ ਸਕੱਤਰ ਸਾ:ਮਨਜੀਤ ਸਿੰਘ ਚਾਹਲ ਪੰਜਾਬ ਪ੍ਰਧਾਨ ਸਾ ਗੁਰਵੇਲ ਸਿੰਘ ਬਲਪੁਰੀਆਂ ਨੇ ਦਸਿਆ ਹੈ ਕਿ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ (ਚਾਹਲ) ਪੰਜਾਬ ਦੀ ਇਕ ਵਿਸਾਲ ਕਾਂਨਫਰਸ ,ਡੈਲੀਗੇਟ ਇਜਲਾਸ ਸਰਕਲ ਤਰਨ ਤਾਰਨ ਵਿਖੇ 8/10/2021ਕੀਤਾ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img