More

    ਪਾਣੀਆਂ ਦੇ ਮੋਰਚੇ ਦੇ ਸੰਬੰਧ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

    ਪੰਜਾਬ, 27 ਮਈ (ਬੁਲੰਦ ਅਵਾਜ਼ ਬਿਊਰੋ) – ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਜੀ ਜੋਨ ਦੀਆ ਮੀਟਿੰਗਾ 29 ਤਰੀਕ ਤੋ ਲੱਗਣ ਵਾਲੇ ਪਾਣੀਆ ਦੇ ਮੋਰਚਿਆ ਦੇ ਸਬੰਧ ਵਿੱਚ ਕੀਤੀਆ ਗਈਆ ਜਿਨਾ ਦੀ ਅਗਵਾਈ ਜੋਨ ਆਗੂ ਮਨਰਾਜ ਸਿੰਘ ਵੱਲਾ, ਜੋਨ ਆਗੂ ਰਵਿੰਦਰਬੀਰ ਸਿੰਘ ਵੱਲਾ, ਜੋਨ ਆਗੂ ਬਲਿਹਾਰ ਸਿੰਘ ਛੀਨਾ ਨੇ ਕੀਤੀ। ਇਸ ਮੋਕੇ ਇੰਨਾ ਆਗੂਆ ਵਲੋ ਸਾਝੇ ਤੋਰ ਤੇ ਕਿਹਾ ਗਿਆ ਕੀ ਸਿਟੀ ਜੋਨ ਦੇ ਸਾਰੇ ਪਿੰਡਾ ਦੀ ਤਿਆਰੀਆ ਕਰਵਾ ਦਿੱਤੀਆ ਗਈਆ ਹਨ , ਸਿਟੀ ਜੋਨ ਵੱਡਾ ਕਾਫਲਾ ਲੈ ਪਹੁੰਚੇਗੀ ਅਤੇ ਇਸ ਮੋਕੇ ਇੰਨਾ ਆਗੂਆ ਕਿਹਾ ਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਹਿਲਾ ਤੋ ਹੀ ਪਾਣੀ ਬਚਾਉ ਦੇ ਮੋਰਚੇ ਲਾਉਦੀ ਰਿਹੀ ਹੈ ਅਗੇ ਵੀ ਇਸੇ ਤਰਾ ਲੋਕਾ ਲਈ ਲੜਦੇ ਰਿਹਾਗੇ। ਕਿਸੇ ਕਿਸਾਨ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ। ਇੰਨਾ ਆਗੂਆ ਵਲੋ ਸਾਝੇ ਤੋਰ ਤੇ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ। ਸਰਕਾਰ ਝੋਨੇ ਦੀ ਫਸਲ ਛੱਡ ਕਿਸਾਨਾ ਨੂੰ ਕੋਈ ਨਵੀ ਫਸਲ ਦਾ ਬਦਲ ਦਿੱਤਾ ਜਾਵੇ ਤਾ ਜੋ ਕਿਸਾਨ ਅਤੇ ਪਾਣੀ ਇਕੱਠੇ ਬਚਾਏ ਜਾਣ ਅਤੇ ਕੁਦਰਤੀ ਖੇਤੀ ਨੂੰ ਪਹਿਲ ਦਿੱਤੀ ਜਾਵੇ। ਜੈਵਿਕ ਖਾਦਾ ਅਤੇ ਕੀਟਨਾਸ਼ਕ ਦਵਾਈਆ ਦੀ ਵਰਤੋ ਘੱਟ ਕੀਤੀ ਜਾਵੇ ਅਤੇ ਫੈਕਟਰੀਆ ਚ ਛਾਪੇ ਮਾਰ ਕੈਮੀਕਲ ਵਾਲੇ ਪਾਣੀ ਧਰਤੀ ਹੇਠਾ ਪਉਣ ਤੋ ਰੋਕਿਆ ਜਾਵੇ ਤਾ ਹੀ ਅਸੀ ਆਉਣੀ ਵਾਲੀ ਪੀੜੀ ਲਈ ਕੁੱਝ ਬਚਾ ਸਕਦੇ ਹਾ।ਇਸ ਮੋਕੇ ਪਿੰਡ ਵੱਲਾ, ਛੀਨਾ, ਨਵਾਪਿੰਡ, ਮੱਖਣਵਿੰਡੀ, ਭਿੰਡਰ ਕਲੋਨੀ ਆਦਿ ਸਾਰੇ ਪਿੰਡਾ ਦੀਆ ਕਮੇਟੀਆ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img