More

    ਪਾਕਿਸਤਾਨ ਚ ਮੁਫਤ ਰਾਸ਼ਨ ਨੂੰ ਲੈ ਕੇ ਮਚੀ ਭਗਦੜ ਦੌਰਾਨ 8 ਔਰਤਾਂ ਤੇ 3 ਬੱਚੇ ਸਣੇ 11 ਦੀ ਮੌਤ

    ਕਰਾਚੀ, 1 ਅਪ੍ਰੈਲ (ਬੁਲੰਦ ਅਵਾਜ਼ ਬਿਊਰੋ) – ਪਾਕਿਸਤਾਨ ਵਿਚ ਹਾਲਤ ਇੰਨੇ ਜਿਆਦਾ ਖਰਾਬ ਹੋ ਗਏ ਹਨ ਕਿ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਕਰਾਚੀ ਸ਼ਹਿਰ ‘ਤੋਂ 11 ਲੋਕਾਂ ਦੇ ਮੌਤ ਦੀ ਖ਼ਬਰ ਸਾਹਮਣੇ ਆਈ ਹੀ। ਇਹ ਘਟਨਾ ਇੱਕ ਫੈਕਟਰੀ ਦੇ ਅਹਾਤੇ ਵਿੱਚ ਵਾਪਰੀ। ਇੱਥੇ ਰਮਜ਼ਾਨ ਦੌਰਾਨ ਗਰੀਬਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਚੀਜ਼ਾਂ ਵੰਡੀਆਂ ਜਾ ਰਹੀਆਂ ਸਨ। ਮਰਨ ਵਾਲਿਆਂ ਵਿੱਚ 8 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਕਈ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਮੁਫਤ ਰਾਸ਼ਨ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਵੰਡਣ ਲਈ ਰਾਸ਼ਨ ਬਹੁਤ ਘੱਟ ਸੀ ਅਤੇ ਭੀੜ ਬਹੁਤ ਜ਼ਿਆਦਾ ਸੀ। ਇਸ ਲਈ ਲੋਕ ਜਲਦੀ ਤੋਂ ਜਲਦੀ ਰਾਸ਼ਨ ਲੈਣਾ ਚਾਹੁੰਦੇ ਸਨ। ਇਸ ਸੰਘਰਸ਼ ਦੌਰਾਨ ਭਗਦੜ ਮੱਚ ਗਈ। ਇਸ ਦੌਰਾਨ ਬਿਜਲੀ ਦੀ ਤਾਰ ਟੁੱਟ ਕੇ ਲੋਕਾਂ ‘ਤੇ ਡਿੱਗ ਗਈ। ਬਿਜਲੀ ਦਾ ਕਰੰਟ ਲੱਗਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ। ਕਰਾਚੀ ਦੇ ਅੱਬਾਸੀ ਹਸਪਤਾਲ ਵਿੱਚ ਨੌਂ ਲਾਸ਼ਾਂ ਲਿਆਂਦੀਆਂ ਗਈਆਂ ਹਨ। ਇਸ ਦੇ ਨਾਲ ਹੀ 29 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਇਸ ‘ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img