More

    ਨੰਗਲ ਅੰਬੀਆਂ ਦੇ ਗੁਰੁਦਵਾਰੇ ‘ਚ ਭੇਸ ਬਦਲ ਭੱਜੇ ਅੰਮ੍ਰਿਤਪਾਲ – ਆਈ.ਜੀ

    ਚੰਡ੍ਹੀਗੜ੍ਹ, 21 ਮਾਰਚ (ਬੁਲੰਦ ਅਵਾਜ਼ ਬਿਊਰੋ) – ਆਪ੍ਰੇਸ਼ਨ ਅੰਮ੍ਰਿਤਪਾਲ ਬਾਰੇ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਹੈ। ਸਾਰੇ ਜ਼ਿਲ੍ਹਿਆਂ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰੀ ਏਜੰਸੀ ਤੋਂ ਵੀ ਮਦਦ ਮਿਲ ਰਹੀ ਹੈ। ਸ. ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਬ੍ਰੇਜਾ ਕਾਰ ਬਰਾਮਦ ਹੋਈ ਹੈ, ਜਿਸ ਵਿੱਚ ਚਾਰ ਲੋਕ ਸਵਾਰ ਸਨ। ਇਨ੍ਹਾਂ ਨੇ ਅੰਮ੍ਰਿਤਪਾਲ ਦੇ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਗੱਡੀ ਵਿੱਚੋ 315 ਬੋਰ ਰਾਈਫਲ ਮਿਲੀ ਹੈ। ਅੰਮ੍ਰਿਤਪਾਲ ਨੰਗਲ ਅੰਬੀਆ ਗਿਆ ਸੀ, ਜਿੱਥੇ ਉਸ ਨੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਪਣੇ ਕਪੜੇ ਬਦਲ ਕੇ ਪੈਂਟ ਸ਼ਰਟ ਪਾ ਕੇ ਫਰਾਰ ਹੋ ਗਿਆ। ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ। ਇਸ ਦੌਰਾਨ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਕੱਪੜੇ ਪਿੰਡ ਜਲੰਧਰ ਤੋਂ ਬਰਾਮਦ ਕਰ ਲਏ ਹਨ। ਇਹ ਕੱਪੜੇ ਬ੍ਰੀਜ਼ਾ ਕਾਰ ਵਿੱਚੋਂ ਮਿਲੇ ਸਨ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੀ ਪੁਸ਼ਟੀ ਡੀ.ਆਈ.ਜੀ. ਸਵਪਨ ਸ਼ਰਮਾ ਨੇ ਕੀਤੀ। ਦੱਸ ਦੇਈਏ ਕਿ 18 ਮਾਰਚ ਨੂੰ ਹੀ ਅੰਮ੍ਰਿਤਪਾਲ ਸਿੰਘ ‘ਤੇ ਨੈਸ਼ਨਲ ਸਕਿਓਰਿਟੀ ਐਕਟ (ਐੱਨ.ਐੱਸ.ਏ.) ਲਗਾਇਆ ਗਿਆ ਸੀ। ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਅਜੇ ਫਰਾਰ ਹੈ। ਅੰਮ੍ਰਿਤਪਾਲ ‘ਤੇ 6 ਐਫ.ਆਈ.ਆਰ. ਦਰਜ ਹੈ ਅਤੇ ਪੁਲਿਸ ਏਜੰਸੀਆਂ, ਐਨ.ਆਈ.ਏ. ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img