More

    ਨੌਰਥ ਕੋਰੀਆ ਕੀ ਇਸ ਵਾਰ ਜਪਾਨ ਦੀ ਜਗ੍ਹਾ ਲਏਗਾ : K.S. Chatha

    29 ਜੂਨ (ਬੁਲੰਦ ਆਵਾਜ਼ ਬਿਊਰੋ):-ਸਫ ਬੰਦੀਆਂ ਹੋ ਰਹੀਆਂ ਹਨ। Putin ਦੀ North Korea ਦੀ ਯਾਤਰਾ ਦੋਨਾਂ ਦੇਸ਼ਾਂ ਦੇ ਇੱਕ ਵੱਡੇ ਸਮਝੌਤੇ ਤੇ ਦਸਤਖਤ ਹੋ ਗਏ। ਹੁਣ ਨੌਰਥ ਕੋਰੀਆ ਦੀ ਫੌਜ ਯੂਕਰੇਨ ਵਿੱਚ ਜਾ ਕੇ ਲੜੇਗੀ ਪਿਛਲੇ ਦਿਨ ਹੀ ਆਰਟੀਕਲ ਪਬਲਿਸ਼ ਹੋਇਆ ਸੀ ਕਿ ਅਸੀਂ 1938 ਵਾਲੇ ਸਾਲ ਵਿੱਚ ਲੰਘ ਰਹੇ ਹਾਂ। ਮਤਲਬ ਜੋ ਗਲਤੀਆਂ ਦੁਨੀਆਂ ਦੇ ਦੇਸ਼ਾਂ ਨੇ 1938 ਵਰਲਡ ਵਾਰ ਟੂ ਤੋਂ ਐਨ ਮੌਕੇ ਪਹਿਲਾਂ ਕੀਤੀਆਂ ਸਨ। ਉਹੀ ਗਲਤੀਆਂ ਫਿਰ ਦਰਹਾ ਹੋ ਰਹੀਆਂ ਨੇ ਮਤਲਬ ਤੀਸਰੀ ਸੰਸਾਰ ਜੰਗ ਦੇ ਤੋਂ ਐਨ ਪਹਿਲੇ ਵਾਲੇ ਸਾਲ ਵਿੱਚ ਹਾਂ। ਉਧਰ ਭਾਰਤ ਦਾ ਵੀ ਲੱਗਦਾ ਬਹੁਤ ਕੁਝ ਅੰਦਰ ਖਾਤੇ ਤੈਅ ਹੋ ਗਿਆ ਜੈਕ ਸੁਲੇਵਨ ਪ੍ਰਧਾਨ ਸੇਵਕ ਦੀ ਇਹ ਫੋਟੋ ਅਤੇ ਅਮਰੀਕਾ ਦੁਬਾਰਾ ਮੀਡੀਏ ਚ ਦਿੱਤੀ ਜਾਣਕਾਰੀ ਕਿ ਭਾਰਤ ਬਹੁਤ ਵੱਡੀਆਂ ਤਬਦੀਲੀਆਂ ਆਪਣੇ ਅੰਦਰ ਕਰਨ ਜਾ ਰਿਹਾ ਹੈ ਇਹ ਬੜਾ ਕੁਝ ਬਿਆਨ ਦਾ ਹੈ। ਫੋਟੋ ਵਿੱਚ ਪਤਾ ਲੱਗ ਜਾਂਦਾ ਹੈ ਕਿ ਬੋਸ ਕੌਣ ਹੈ। ਰਹਿੰਦੀ ਕਸਰ ਆਉਣ ਵਾਲੀ ਜੁਲਾਈ ਦੇ ਦੂਜੇ ਹਫਤੇ ਪ੍ਰਧਾਨ ਮੰਤਰੀ ਮੋਦੀ ਦੀ ਰੂਸ ਫੇਰੀ ਨੇ ਕੱਢ ਦੇਣੀ ਹੈ। ਜਿੱਥੇ ਸ਼ਾਇਦ ਉਸ ਨੂੰ ਇੱਕ ਪਾਸਾ ਕਰਨਾ ਪੈ ਜਾਵੇ ਦੇਖਦੇ ਆਂ ਊਠ ਕਿਸ ਕਰਵਟ ਵਿੱਚ ਬੈਠਦਾ ਹੈ ਸਫਬੰਦੀਆਂ ਮੁਕੰਮਲ ਹੋ ਚੁੱਕੀਆਂ ਹਨ ਜਾ ਮੁਕੰਮਲ ਹੋਣ ਦੇ ਕਿਨਾਰੇ ਤੇ ਹਨ। ਦੁਨੀਆਂ ਤੀਸਰੀ ਸੰਸਾਰ ਜੰਗ ਦੇ ਦਹਾਨੇ ਤੇ ਖੜੀ ਹੈ। ਭਾਰਤ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਇਸ ਤੋਂ ਬਚਣ ਦੀ (ਹਿੰਦੂ ਤਵੀ ਯੂਟਬਰ ਬੱਚਿਆਂ ਵਾਂਗੂ ਰੋਂਦੇ ਹਨ ਅਸੀਂ ਨਹੀਂ ਲੜਨਾ ਦੁਨੀਆਂ ਇਹਨਾਂ ਨੂੰ ਵੇਖ ਰਹੀ ਹੈ) ਪਰ ਤੀਸਰੀ ਸੰਸਾਰ ਜੰਗ ਏਸ਼ੀਆ ਵਿੱਚ ਹੀ ਲੜੀ ਜਾਵੇਗੀ।। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਤਾਏਵਾਨ ਵਾਲਾ ਮੋਰਚਾ ਹਾਲੇ ਨਹੀਂ ਖੁੱਲੇਗਾ। ਉਸ ਤੇ ਬਹੁਤ ਵੱਡੇ ਕਾਰਨ ਹਨ ਤਾਈਵਾਨ ਤੇ ਅਮਰੀਕਾ ਅਤੇ ਚੀਨ ਦੀ ਨਿਰਭਰਤਾ ਅਮਰੀਕਾ ਮਜਬੂਰ ਹੈ ਤਾਈਵਾਨ ਦੀ ਰੱਖਿਆ ਕਰਨ ਲਈ। ਸੋ ਅਗਲਾ ਫਰੰਟ ਅਰੁਣਾਚਲ ਪ੍ਰਦੇਸ਼ ਜਾਂ ਲਦਾਖ ਵਾਲਾ ਹੀ ਖੁੱਲੇਗਾ ਦੇਖਦੇ ਹਾਂ ਪਰ ਇੰਨਾ ਤੈਅ ਹੈ ਕਿ ਤੀਸਰੀ ਸੰਸਾਰ ਜੰਗ ਹੋਣ ਦੇ ਕੰਡੇ ਤੇ ਹੈ । ਇਸ ਤੋਂ ਬਾਅਦ ਭਾਰਤ ਦਾ ਕੀ ਬਚਦਾ ਹੈ ਇਹ ਸਿਰਫ ਰੱਬ ਹੀ ਜਾਣਦਾ ਹੈ ਜਾਂ ਉੱਪਰੋਂ ਦੇ ਬੈਠੇ ਪਲੈਨਰ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img