More

    ਨੌਜਵਾਨ ਦਾ ਦਿਨ ਦਿਹਾੜੇ ਕੁਹਾੜੀ ਮਾਰ ਕੇ ਕੀਤਾ ਕਤਲ

    ਚਮਕੌਰ ਸਾਹਿਬ, 16 ਸਤੰਬਰ (ਬੁਲੰਦ ਆਵਾਜ ਬਿਊਰੋ) – ਚਮਕੌਰ ਸਾਹਿਬ ਥਾਣੇ ਅਧੀਨ ਦਰਿਆ ਤੋਂ ਪਾਰਲੇ ਪਿੰਡ ਮਾਲੇਵਾਲ ਵਿੱਚ ਦਿਨ ਦਿਹਾੜੇ ਨੌਜਵਾਨ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਨੇ ਦੱਸਿਆ ਕਿ ਪਿੰਡ ਮਾਲੇਵਾਲ ਦੇ ਨੌਜਵਾਨ ਲਖਵੀਰ ਦਾਸ (35) ਪੁੱਤਰ ਪ੍ਰਕਾਸ਼ ਦਾ ਨਜ਼ਦੀਕੀ ਪਿੰਡ ਘੁੜਕੇਵਾਲ ਦੇ ਹੀ ਲਖਵੀਰ ਸਿੰਘ ਨੇ ਪਰਿਵਾਰ ਦੀ ਅਣਖ ਖਾਤਰ ਗਰਦਨ ’ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਖਵੀਰ ਦਾਸ ਨੇ ਦੋ ਸਾਲ ਪਹਿਲਾਂ ਨੇੜਲੇ ਪਿੰਡ ਘੁੜਕੇਵਾਲ ਦੀ ਲੜਕੀ ਨਾਲ ਪਰਿਵਾਰ ਦੀ ਮਰਜ਼ੀ ਤੋਂ ਉਲਟ ਪ੍ਰੇਮ ਵਿਆਹ ਕਰਵਾਇਆ ਸੀ, ਜਦੋਂ ਉਹ ਅੱਜ ਆਪਣੀ ਭੈਣ ਨੂੰ ਮਿਲਣ ਲਈ ਆਇਆ ਹੋਇਆ ਸੀ ਤਾਂ ਘਰ ਵਿੱਚ ਬੈਠੇ ਦਾ ਹੀ ਲਖਵੀਰ ਸਿੰਘ ਨੇ ਉਸ ਦੀ ਗਰਦਨ ’ਤੇ ਕਥਿਤ ਤੌਰ ’ਤੇ ਕੁਹਾੜੀ ਮਾਰ ਦਿੱਤੀ। ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ । ਪੁਲੀਸ ਨੇ ਲਾਸ਼ ਕਬਜੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img