More

    ਨਿਸ਼ਕਾਮ ਸੇਵਾ ਸਮਿਤੀ ਵੱਲੋਂ ਬਸੰਤ ਮੌਕੇ ਕਰਵਾਇਆ ਗਿਆ ਵਿਧਾ ਸਾਗਰ ਮਨੋਰੋਗ ਹਸਪਤਾਲ ਵਿਖੇ ਪ੍ਰੋਗਰਾਮ

    ਅੰਮ੍ਰਿਤਸਰ, 31 ਜਨਵਰੀ (ਹਰਪਾਲ ਸਿੰਘ) – ਨਿਸ਼ਕਾਮ ਸੇਵਾ ਸਮਿਤੀ ਵੱਲੋਂ ਬਸੰਤ ਉਤਸਵ ਦੇ ਮੌਕੇ ਤੇ ਵਿਧਾ ਸਾਗਰ ਮਨੋਰੋਗ ਹਸਪਤਾਲ, ਵਿਖੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ, ਚੇਅਰਮੈਨ ਸ਼੍ਰੀ ਕੇ.ਕੇ ਮਹਾਜਨ ਅਤੇ ਸ਼੍ਰੀ ਵਿਜੇ ਮਹਾਜਨ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਨਿਸ਼ਕਾਮ ਸੇਵਾ ਸਮਿਤੀ ਦੇ ਪ੍ਰਧਾਨ ਸ਼੍ਰੀ ਵਿਜੇ ਮਹਾਜਨ ਨੇ ਕਿਹਾ ਕਿ ਜਰੂਰਤਮੰਦ ਲੋਕਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਕੰਮ ਹੈ। ਉਹਨਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਲੋਕਾ ਦੀ ਸੇਵਾ ਕਰਨ ਲਈ ਅਗੇ ਆਉਣ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਇਥੇ ਰਹਿ ਰਹੇ ਲੋਕਾ ਦੇ ਇਲਾਜ ਤੋਂ ਬਾਅਦ ਉਹਨਾਂ ਨੇ ਪਰਿਵਾਰ ਵਾਲੇ ਉਹਨਾਂ ਨੂੰ ਆਪਣੇ ਘਰ ਵਾਪਿਸ ਲੈ ਕੇ ਜਾਣ ਅਤੇ ਆਪਣੇ ਘਰ ਉਹਨਾਂ ਦੀ ਦੇਖਭਾਲ ਕਰਨ। ਸ਼੍ਰੀ ਕੇ. ਕੇ. ਮਹਾਜਨ ਨੇ ਕਿਹਾ ਕਿ ਇਹੋ ਜਿਹੇ ਸ਼ੂਭ ਤਿਉਹਾਰਾ ਤੇ ਇਥੇ ਆਉਂਦੇ ਹਾਂ ਅਤੇ ਆਉਂਦੇ ਰਹਾਂਗੇ ਅਤੇ ਇਹਨਾਂ ਲੋਕਾ ਦੀ ਸੇਵਾ ਕਰਦੇ ਰਹਾਂਗੇ।ਕੇਵਲ ਕਿਸ਼ਨ ਮਧੂਪ ਜੀ ਨੇ ਪ੍ਰੋਗਰਾਮ ਵਿੱਚ ਕਵਿਤਾ ਗਾ ਕੇ ਸਭ ਨੂੰ ਨਿਹਾਲ ਕੀਤਾ। ਇਸ ਪ੍ਰੋਗਰਾਮ ਵਿਚ ਲਗਭਗ 250 ਲੋਕਾ ਨੂੰ ਖਾਣਾ, ਫਲ, ਮਿਠਾਈ ਅਤੇ ਗਰਮ ਸ਼ਾਲਾ ਵੰਡੀਆਂ ਹਸਪਤਾਲ ਦੇ ਹੈਡ ਡਾ. ਸਵਿੰਦਰ ਸਿੰਘ ਨੇ ਸਮਿਤੀ ਦੇ ਆਏ ਲੋਕਾ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਰੁਪੇਸ਼ ਧਵਨ, ਡਾ. ਰੋਹਨ, ਜਤਿੰਦਰ, ਪ੍ਰਿੰਸ, ਕੇਸ਼ਵ ਮਹਾਜਨ, ਲਵ ਮਹਾਜਨ, ਡਾ. ਸੰਜੇ, ਰਮੇਸ਼ ਕਰਵਰ, ਨਵਦੀਪ ਸ਼ਰਮਾ, ਹਸਮੀਤ ਭਾਟਿਆ, ਰੋਹੀਤ ਕਪੂਰ, ਮਨੀਸ਼ ਬੱਗਾ, ਅੰਕਿਤ ਅਤੇ ਸ਼ਿਵਾਨੀ ਆਦਿ ਮੌਜੂਦ ਸਨ ਅਤੇ ਇਹਨਾ ਸਾਰੇ ਲੋਕਾ ਨੇ ਵੀ ਇਹਨਾਂ ਦੀ ਸੇਵਾ ਕਰਨ ਬਾਰੇ ਕਿਹਾ ਗਿਆ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img