More

    ਨਿਰਮਾਨ ਮੈਡੀਕਲ ਸੈਂਟਰ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਚੈਕਅਪ ਕੈਂਪ

    ਅੰਮ੍ਰਿਤਸਰ, 5 ਫਰਵਰੀ (ਹਰਪਾਲ ਸਿੰਘ) – ਸਥਾਨਕ ਕ੍ਰਾਇਸ ਚਰਚ ਰਾਮ ਬਾਗ ਵਿਖੇ ਨਿਰਮਾਨ ਮੈਡੀਕਲ ਸੈਂਟਰ ਬਟਾਲਾ ਰੋਡ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਵਿਕਾਸ ਕੁਮਾਰ ਦੀ ਦੇਖ-ਰੇਖ ਵਿਚ ਲਗਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੇ ਉਘੇ ਮੈਡੀਸਨ ਦੇ ਡਾਕਟਰ ਡਾ. ਅਪਰਾਜੀਤ ਸਰੀਨ, ਹਾਰਟ ਸਪੈਸ਼ਲਿਸਟ ਡਾ. ਪ੍ਰਮੋਦ ਅਤੇ ਡਾ. ਰਾਹੁਲ ਨੇ ਲਗਭਗ 150 ਮਰੀਜਾਂ ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਲੋੜਵੰਦ ਮਰੀਜਾਂ ਦੀ ਸ਼ੂਗਰ ਅਤੇ ਈ.ਸੀ.ਜੀ ਅਤੇ ਹੋਰ ਲੋੜੀਂਦੇ ਟੈਸਟ ਮੁਫਤ ਕੀਤੇ ਗਏ।ਇਸ ਮੌਕੇ ਡਾ. ਅਪਰਾਜੀਤ ਸਰੀਨ ਨੇ ਕਿਹਾ ਕਿ ਅੱਜ ਕਲ ਸ਼ੂਗਰ ਦੀ ਬਿਮਾਰੀ ਆਮ ਪਾਈ ਜਾਂਦੀ ਹੈ ਰੋਜ਼ਾਨਾ ਸੈਰ/ਕਸਰਤ, ਪੂਰਨ ਪ੍ਰਹੇਜ਼, ਤਨਾਅ ਰਹਿਤ ਜ਼ਿੰਦਗੀ, ਡਾਕਟਰ ਦੀ ਸਲਾਹ ਨਾਲ ਦਵਾਈ ਖਾਣ ਨਾਲ ਅਸੀਂ ਇਸਤੇ ਕੰਟਰੋਲ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸ਼ੂਗਰ ਕੰਟਰੋਲ ਨਾਲ ਅਸੀਂ ਕਈ ਬਿਮਾਰੀਆਂ ਤੋਂ ਅਪਣੇ ਆਪ ਨੂੰ ਬਚਾ ਸਕਦੇ ਹਾਂ। ਇਸ ਮੌਕੇ ਜਗੀਰੀ ਲਾਲ, ਰਾਕੇਸ਼ ਕੁਮਾਰ ਖਜ਼ਾਨਚੀ, ਸ਼੍ਰੀਮਤੀ ਆਲਬੀਨਾ ਸੈਮਸਨ, ਪ੍ਰਦੀਪ ਸਾਗਰ, ਪ੍ਰੇਮ, ਪਾਸਟਰ ਉਦੈ ਸਿੰਘ, ਕੌਸਲ ਦੁਗਲ, ਪਾਸਟਰ ਸਟੀਫਨ ਮਸੀਹ, ਨੇਹਾ, ਸ਼੍ਰੀਮਤੀ ਸੰਗੀਤਾ, ਸਿਫਾਲੀ, ਪੀਟਰ ਮਸੀਹ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img