More

    ਨਹਿਰੀ ਵਿਭਾਗ ਦੇ ਇੰਜੀਨੀਅਰਿੰਗ ਵਿੰਗ ਵਲੋਂ ਵਿਭਾਗ ਦੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏੇ

    ਅੰਮ੍ਰਿਤਸਰ, 14 ਸਤੰਬਰ (ਗਗਨ) – ਜਲ ਸਰੋਤ ਵਿਭਾਗ ਦੇ ਸਥਾਨਿਕ ਦਫਤਰ ਅੰਮ੍ਰਿਤਸਰ ਵਿੱਖੇ ਜਿਲ੍ਹਾ ਨਿਕਾਸ ਮੰਡਲ ਅੰਮ੍ਰਿਤਸਰ ਦੇ ਕਾਰਜਕਾਰੀ ਇੰਜੀਨੀਅਰ ਸ. ਚਰਨਜੀਤ ਸਿੰਘ ਸੰਧੂ ਵਲੋਂ ਸਰਬੱਤ ਦੇ ਭਲੇ ਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਵਿਭਾਗ ਦੇ ਸਮੂਹ ਸਟਾਫ ਅਤੇ ਮੁੱਖ ਇੰਜੀਨੀਅਰ ਸ. ਮਨਜੀਤ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਨਹਿਰੀ ਕੰਪਲੈਕਸ ਵਿੱਖੇ ਬੇਮਿਸਾਲ ਪ੍ਰਬੰਧਾਂ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਭਾਈ ਅਮਨਦੀਪ ਸਿੰਘ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਰਸਭਿੰਨਾ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਗੁਰੂ ਦੇ ਅਤੁੱਟ ਲੰਗਰ ਵੀ ਵਰਤਾਏ ਗਏ।
    ਇਸ ਮੋਕੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਲੰਗਰ ਦੀ ਸੇਵਾ ਨਿਭਾਈ।ਇਸ ਮੌਕੇ ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ,ਜੁਆਇੰਟ ਡਾਇਰੈਕਟਰ ਇੰਜੀ: ਪ੍ਰਬੋਧ ਚੰਦਰ ਭਗਤ,ਕਾਰਜਕਾਰੀ ਇੰਜੀਨੀਅਰ ਮਹੇਸ਼ ਸਿੰਘ, ਇੰਜੀ: ਅਵਤਾਰ ਸਿੰਘ ਕਾਹਲੋਂ, ਇੰਜੀ:ਰ ਜੇਸ਼ ਗੁਪਤਾ, ਇੰਜੀ:ਏ ਕੇ ਏਰੀ, ਅਤੇ ਇੰਜੀ: ਅਵਤਾਰ ਸਿੰਘ, ਉਪ ਮੰਡਲ ਅਫਸਰ ਇੰਜੀ: ਅਭਿਸ਼ੇਕ ਕੁਮਾਰ, ਇੰਜੀ: ਰਛਮਿੰਦਰ ਸਿੰਘ, ਇੰਜੀ: ਗੁਰਮੀਤ ਸਿੰਘ, ਇੰਜੀ: ਰੋਹਿਤ ਪ੍ਰਭਾਕਰ, ਇੰਜੀ: ਅਜੈਬੀਰ ਸਿੰਘ, ਇੰਜੀ: ਗੁਰਿੰਦਰਜੀਤ ਸਿੰਘ ਸੰਧੂ, ਇੰਜੀ: ਰੋਹਿਤ ਮੈਹਰਾ ਤੋ ਇਲਾਵਾ ਸੇਵਾ ਮੁਕਤ ਮੁੱਖ ਇੰਜੀਨੀਅਰ ਜਸਬੀਰ ਸਿੰਘ ਸੰਧੂ, ਇੰਜੀ: ਨਰਿੰਦਰ ਕੁਮਾਰ ਸੱਦੀ ਅਤੇ ਇੰਜੀ: ਆਰ ਪੀ ਚਥਰਥ,ਸੇਵਾ ਮੁਕਤ ਨਿਗਰਾਨ ਇੰਜੀਨੀਅਰ ਆਰ ਐਸ ਪੱਡਾ, ਡਾ: ਮਨਵਿੰਦਰ ਸਿੰਘ, ਇੰਜੀ: ਵਿਜੈ ਕੁਮਾਰ, ਇੰਜੀ: ਗੁਰਮੁੱਖ ਸਿੰਘ, ਸੇਵਾ ਮੁਕਤ ਸੁਪਰਡੈਂਟ ਨਿਰਮਲ ਸਿੰਘ ਅਨੰਦ,ਹਰਵਿੰਦਰ ਸਿੰਘ ਜੋਸਨ, ਸੁਖਦੇਵ ਸਿੰਘ ਢਿੱਲੋਂ ਅਤੇ ਯੂਨੀਅਨਾਂ ਦੇ ਆਗੂ ਮੁਨੀਸ਼ ਕੁਮਾਰ,ਗੁਰਵੇਲ ਸਿੰਘ ਸੇਖੋਂ, ਰਾਜਮਹਿੰਦਰ ਸਿੰਘ ਮਜੀਠਾ, ਗੁਰਦਿਆਲ ਮੁਹਾਵਾ, ਨਿਸ਼ਾਨ ਸਿੰਘ ਰੰਧਾਵਾ, ਰਕੇਸ਼ ਕੁਮਾਰ ਬਾਬੋਵਾਲ, ਵਿਜੈ ਕੁਮਾਰ, ਸੁਖਬੀਰ ਸਿੰਘ ਆਦਿ ਵੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img