More

    ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਵਸੂਲਣ ਲਈ ਕੱਸਿਆ ਸਕਿੰਜਾ-6 ਡਿਫਾਲਟਰਾਂ ਦੀਆ ਜਾਇਦਾਦਾਂ ਕੀਤੀਆਂ ਸੀਲ

    ਅੰਮ੍ਰਿਤਸਰ, 4 ਅਗਸਤ (ਗਗਨ) – ਅੱਜ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਾਪਰਟੀ ਟੈਕਸ ਵਿਭਾਗ ਦੀ ਰਿਕਵਰੀ ਵਧਾਉਣ ਲਈ ਸਕੱਤਰ ਦਲਜੀਤ ਸਿੰਘ ਦੀ ਅਗੁਵਾਈ ਹੇਠ ਪ੍ਰਾਪਰਟੀ ਟੈਕਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਹਿਰ ਦੇ ਕਈ ਇਲਾਕਿਆਂ ਵਿਚ ਡਿਫਾਲਟਰ ਅਸੈਸੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਉਹਨਾਂ ਦੀਆਂ ਜਾਇਦਾਦਾ ਨੂੰ ਸੀਲ ਕੀਤਾ ਗਿਆ ਅਤੇ ਪ੍ਰਾਪਰਟੀ ਟੈਕਸ ਦੀ ਰਿਕਵਰੀ ਵੀ ਵਸੂਲੀ ਗਈ। ਇਹ ਕਾਰਵਾਈ ਵਿਸ਼ੇਸ਼ ਕਰਕੇ ਉਹਨਾਂ ਡਿਫਾਲਟਰਾਂ ਵਿਰੁੱਧ ਸੀ ਜਿਨ੍ਹਾਂ ਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਦੇ ਚੈੱਕ ਡਿਸਓਨਰ ਹੋ ਚੁੱਕੇ ਸਨ ਅਤੇ ਇਨਾਂ ਅਸੈਸੀਆਂ ਵੱਲੋਂ ਵਿਭਾਗ ਵੱਲੋਂ ਬਾਰ-ਬਾਰ ਨੋਟਿਸ ਦੇਣ ਦੇ ਬਾਵਜੂਦ ਅਦਾਇਗੀ ਨਹੀਂ ਕੀਤੀ ਜਾ ਰਹੀ। ਅੱਜ ਦੀ ਇਸ ਵਿਭਾਗੀ ਕਾਰਵਾਈ ਦੌਰਾਂਣ ਕੁੱਲ 6 ਜਾਇਦਾਦਾਂ ਸੀਲ ਕੀਤੀਆਂ ਗਈਆਂ ਅਤੇ ਬਾਕੀ ਅਸੈਸੀਆਂ ਪਾਸੋਂ ਬਣਦਾ ਟੈਕਸ, ਵਿਆਜ਼-ਜੁਰਮਾਨੇ ਸਮੇਂ ਵਸੂਲ ਕੀਤਾ ਗਿਆ।

    ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਾਪਰਟੀ ਟੈਕਸ ਵਿਭਾਗ ਦੀ ਰਿਕਵਰੀ ਵਧਾਉਣ ਲਈ ਭਵਿੱਖ ਵਿਚ ਅਜਿਹੀਆਂ ਕਾਰਵਾਈਆਂ ਵਿਚ ਤੇਜ਼ੀ ਲਿਆਂਦੀ ਜਾਵੇਗੀ। ਉਹਨਾਂ ਸਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾ ਅਸੈਸੀਆਂ ਨੇ ਅੱਜੇ ਤੱਕ ਆਪਣੀਆਂ ਜਾਇਦਾਦਾਂ ਦਾ ਬਣਦਾ ਪ੍ਰਾਪਰਟੀ ਟੈਕਸ ਨਹੀ ਭਰਿਆ ਹੈ ਜਾਂ ਘੱਟ ਭਰਿਆ ਹੈ, ਬਿਨ੍ਹਾ ਕਿਸੇ ਦੇਰੀ ਦੇ 30 ਸਤੰਬਰ-2021 ਤੱਕ ਨਗਰ ਨਿਗਮ ਫੰਡ ਵਿਚ ਜਮ੍ਹਾਂ ਕਰਵਾਉਂਣ ਅਤੇ ਕਾਨੂੰਨ ਅਨੁਸਾਰ ਬਣਦੀ ਰਿਬੇਟ ਦਾ ਫਾਇਦਾ ਉਠਾਉਣ। ਉਹਨਾ ਇਹ ਵੀ ਕਿਹਾ ਕਿ ਇਹ ਟੈਕਸ ਦੀ ਅਦਾਇਗੀ ਨਗਰ ਨਿਗਮ ਦੇ ਜੋਨਾਂ ਵਿਚ ਸਥਿਤ ਸੀ.ਐਫ.ਸੀ. ਸੈਂਟਰਾਂ ਵਿਚ ਕਿਸੇ ਵੀ ਕੰਮਕਾਜ ਵਾਲੇ ਦਿਨ ਕੀਤੀ ਜਾ ਸਕਦੀ ਹੈ ਅਤੇ ਸਮੇਂ ਸਿਰ ਅਦਾਇਗੀ ਕਰਨ ਨਾਲ ਵਿਭਾਗੀ ਕਾਰਵਾਈਆਂ ਤੋਂ ਬਚਾਓ ਹੋ ਸਕਦਾ ਹੈ। ਅੱਜ ਦੀ ਇਸ ਕਾਰਵਾਈ ਵਿਚ ਸੁਪਰਡੰਟ ਦਵਿੰਦਰ ਸਿੰਘ ਬੱਬਰ, ਸੁਨੀਲ ਭਾਟੀਆ, ਜਸਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਇੰਸਪੈਕਟਰ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img