More

    ਨਗਰ ਨਿਗਮ ਦੇ ਭੂਮੀ ਵਿਭਾਗ ਨੇ ਡੀਫਾਲਟਰ ਕਿਰਾਏਦਾਰਾਂ ਦੀਆਂ ਦੁਕਾਨਾਂ ਕੀਤੀਆਂ ਸੀਲ

    ਅੰਮ੍ਰਿਤਸਰ, 5 ਅਗਸਤ (ਗਗਨ) – ਅੱਜ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ–ਨਿਰਦੇਸ਼ਾਂ ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗੁਵਾਈ ਹੇਠ ਭੁਮੀ ਵਿਭਾਗ ਦੀ ਟੀਮ ਵੱਲੋਂ ਗੋਲਬਾਗ ਟੈਕਸੀ ਸਟੈਂਡ ਮਾਰਕਿਟ ਅਤੇ ਬੇਰੀਗੇਟ ਵਿਖੇ ਕਿਰਾਏ ਤੇ ਦਿੱਤੀਆਂ ਦੁਕਾਨਾਂ ਦੇ ਡਿਫਾਲਟਰ ਕਿਰਾਏਦਾਰਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਦੁਕਾਨਾਂ ਨੂੰ ਸੀਲ ਕੀਤਾ। ਇਹ ਕਾਰਵਾਈ ਵਿਸ਼ੇਸ਼ ਕਰਕੇ ਉਹਨਾਂ ਕਿਰਾਏਦਾਰਾਂ ਵਿਰੁੱਧ ਸੀ।

    ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਵਿਭਾਗ ਵੱਲੋਂ ਬਾਰ–ਬਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਕਿਰਾਏ ਦੀ ਬਣਦੀ ਅਦਾਇਗੀ ਨਹੀਂ ਕੀਤੀ ਸੀ। ਅੱਜ ਦੀ ਇਸ ਵਿਭਾਗੀ ਕਾਰਵਾਈ ਦੌਰਾਂਣ ਕੁੱਲ 6 ਦੁਕਾਨਾਂ ਸੀਲ ਕੀਤੀਆਂ ਗਈਆਂ।

    ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘਨੇ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਦੇ ਦਿਸ਼ਾ–ਨਿਰਦੇਸ਼ਾਂ ਤੇ ਭੂਮੀ ਵਿਭਾਗ ਦੀ ਰਿਕਵਰੀ ਵਧਾਉਣ ਲਈ ਭਵਿੱਖ ਵਿਚ ਅਜਿਹੀਆਂ ਕਾਰਵਾਈਆਂ ਵਿਚ ਤੇਜ਼ੀ ਲਿਆਂਦੀ ਜਾਵੇਗੀ,ਉਹਨਾਂ ਅਪੀਲ ਕੀਤੀ ਕਿ ਜਿਨ੍ਹਾ ਕਿਰਾਏਦਾਰਾਂ ਨੇ ਅੱਜੇ ਤੱਕ ਆਪਣੀਆਂ ਦੁਕਾਨਾਂ ਦਾ ਬਣਦਾ ਕਿਰਾਇਆ ਜਮ੍ਹਾ ਨਹੀ ਕਵਾਇਆ ਹੈ,। ਬਿਨ੍ਹਾ ਕਿਸੇ ਦੇਰੀ ਦੇ ਨਗਰ ਨਿਗਮ ਫੰਡ ਵਿਚ ਜਮ੍ਹਾਂ ਕਰਵਾਉਂਣ ਅਤੇ ਸਮੇਂ ਸਿਰ ਅਦਾਇਗੀ ਕਰਨ ਨਾਲ ਅਜਿਹੀਆਂ ਵਿਭਾਗੀ ਕਾਰਵਾਈਆਂ ਤੋਂ ਬਚਾਓ ਹੋ ਸਕਦਾ ਹੈ,ਅੱਜ ਦੀ ਇਸ ਕਾਰਵਾਈ ਵਿਚ ਇੰਸਪੈਕਟਰ ਰਾਜ ਕੁਮਾਰ, ਇੰਸਪੈਟਰ ਦੀਪਕ ਕੁਮਾਰ, ਆਰ.ਸੀ.ਜਗੀਰ ਸਿੰਘ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img