ਇਹ ਕਹਾਵਤ ਨਹੀਂ , ਪੰਜਾਬ ਦਾ ਸੱਚ ਹੈ । ਬਿਊਰੋਕ੍ਰੈਸੀ ਆਪਣੀਆਂ ਮਨਮਰਜੀਆਂ ਕਰਵਾਉਂਦੀ ਹੈ । ਪੰਜਾਬ ਜਿਸ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ । ਉਸ ਵਿੱਚ ਕੀ 113 ਕਰੋੜੀ ਇਮਾਰਤਾ ਦੀ ਲੋੜ ਹੈ ? ਅਧਿਆਪਕਾ ਨੂੰ ਤਨਖਾਹ ਨਹੀਂ , ਸਰਕਾਰੀ ਜਮੀਨਾਂ ,ਪੁਰਾਣੀਆਂ ਇਮਾਰਤਾ ਤੇ ਨਹਿਰੀ ਹਵੇਲੀਆਂ ਪਹਿਲਾ ਹੀ ਵੇਚ ਦਿੱਤੀਆਂ ਗਈਆਂ ਹਨ , ਪੇਂਡੂ ਇਲਾਕਿਆਂ ਵਿੱਚ ਅਫਸਰ ਜਾ ਕੇ ਨਹੀਂ ਰਾਜੀ , ਉਹ ਰਾਜਧਾਨੀ ਵਿੱਚ ਬੈਠ ਕੇ ਟਾਵਰਾਂ ਵਿੱਚੋਂ ਪੰਜਾਬ ਨੂੰ ਦੇਖਣਾ ਚਾਹੁੰਦੇ ਹਨ !
ਇਹੋ ਜੀ ਖਬਰ ਹਰ ਦੋ ਚਾਰ ਮਹੀਨਿਆ ਬਾਅਦ ਆਉਂਦੀ ਹੈ ਜਿੱਥੇ ਬੈਕ ਡੋਰ ਐਂਟਰੀ ਰਾਹੀਂ ਸਟੇਟ ਦੀ ਉੱਪਰਲੀ ਕਰੀਮ ਟੈਕਸ ਪੇਅਰ ਦਾ ਪੈਸਾ ਆਪਣੇ ਐਸ਼ੋ ਇਸ਼ਰਤ ਤੇ ਲਾਉਂਦੀ ਹੈ । ਵਿਧਾਨ ਸਭਾ ਵਿੱਚ ਬੈਠੇ ਵਿਧਾਇਕ ਵੀ ਆਪਣੇ ਵੱਧਦੇ ਭੱਤਿਆਂ ਦੀ ਮਾਰ ਹੇਠ ਚੁੱਪ ਕਰ ਜਾਂਦੇ ਹਨ ਤੇ ਸਗੋਂ ਉਹ ਵੀ ਆਪਣੇ ਲਈ ਵੀ ਉਹੀ ਕੁੱਝ ਮੰਗਦੇ ਹਨ ਜੋ ਅਫਸਰ ਲੈ ਗਏ , ਜਿਸ ਕਰਕੇ ਮਾਮਲਾ ਖਬਰ ਤੋਂ ਵੱਧਕੇ ਕੁੱਝ ਵੀ ਨਹੀਂ ਬਣਦਾ । ਸਾਡਾ ਕੰਮ ਹੈ ਅਸੀਂ ਕਾਲੀ ਬੋਲੀ ਰਾਤ ਵਿੱਚ ਲੋਕਾਂ ਨੂੰ ਜਾਗਦੇ ਰੱਖੀਏ , ਕਿ ਤਹਾਨੂੰ ਮੋਬਾਇਲ ਫੋਨ , ਆਟਾ
ਦਾਲ ਸਕੀਮ ਤੇ ਹੋਰ ਨਿੱਕੇ ਨਿੱਕੇ ਨਾਹਰਿਆਂ ਰੂਪੀ ਨੀਂਦ ਦੀ ਗੋਲੀ ਖੁਆ ਕੇ , ਤੁਹਾਡਾ ਤੁਹਾਡੇ ਬੱਚਿਆਂ ਦਾ ਕੀ ਕੀ ਲੁੱਟਿਆ ਜਾ ਰਿਹਾ ਹੈ ? ਤੁਹਾਨੂੰ ਆਟਾ ਦਾਲ ਮਿਲੇ ਨਾ ਮਿਲੇ , ਤੁਹਾਡੇ ਬੱਚੇ ਨੂੰ ਮੋਬਾਇਲ ਮਿਲੇ ਨਾ ਮਿਲੇ , ਅਫਸਰਾਂ ਤੇ ਸਿਆਸੀ ਮੁਲਾਜੇਦਾਰਾਂ ਨੂੰ ਕੋਠੀਆਂ , ਵੱਡੀਆਂ ਕਾਰਾਂ , ਭੱਤੇ ਤੇ ਪਤਾ ਨਹੀਂ ਹੋਰ ਕੀ ਕੀ ਮਿਲਦਾ ਰਹੇਗਾ । ਕਿਉਂਕਿ ਵਾਅਦਿਆਂ ਦੇ ਝੋਗੇ ਨਾਲ ਸਾਨੂੰ ਕਾਣੇ ਜੋ ਕੀਤਾ ਹੋਇਆ ਹੈ ।
ਜਿਸ ਵਿੱਚ ਸਾਡਾ ਕੱਲ , ਸਾਡੀ ਅਣਖ , ਰੁਜਗਾਰ , ਸਿੱਖਿਆਂ , ਸੇਹਤ , ਅਜਾਦ ਸੋਚ ਤੇ ਬੇਹਤਰ ਜੀਵਨ ਸਮੇਤ ਉਹ ਸਭ ਕੁੱਝ ਰੁਲ ਰਿਹਾ ਹੈ , ਜਿਸਦੇ ਅਸੀਂ ਬਤੌਰ ਨਾਗਰਿਕ ਹੱਕਦਾਰ ਹਾਂ !
ਬਾਕੀ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਵੀ ਦੇਣਾ