More

    ਧਾਰਮਿਕ ਭਾਂਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ ‘ਚ ਵਰਿੰਦਰਾਵਨ ਦੇ ਰਾਜੀਵ ਖੰਨਾ ਤੇ ਮਾਮਲਾ ਦਰਜ਼

    ਅੰਮ੍ਰਿਤਸਰ, 7 ਜੁਲਾਈ (ਜਤਿੰਦਰ ਸਿੰਘ ਬੇਦੀ) – ਵਰਿੰਦਰਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਾਬਲ ਸਿੰਘ ਅੋਲਖ, ਚੇਅਰਮੈਨ ਜਤਿੰਦਰ ਭਾਟੀਆ ਅਤੇ ਕੈਸ਼ੀਅਰ ਰਵਿੰਦਰ ਮਹਿਰਾ ਨੇ ਥਾਣਾ ਕੰਬੋ ਵਿੱਖੇ ਇਕ ਦਰਖਾਸਤ ਦਿੱਤੀ ਸੀ ਕਿ ਵਰਿੰਦਰਾਵਨ ਗਾਰਡਨ ਅੰਮ੍ਰਿਤਸਰ ਦੇ ਵਸਨੀਕ ਰਾਜੀਵ ਖੰਨਾ ਜਿਸ ਨੇ ਆਪਣੇ ਮੋਬਾਇਲ ਤੋਂ ਇਕ ਧਾਰਮਿਕ ਫੋਟੋ ਨਾਲ ਛੇੜਛਾੜ ਕਰਕੇ ਵਾਇਰਲ ਕੀਤੀ ਜਿਸ ਵਿਚ ਹਿੰਦੂ ਸਮਾਜ  ਦੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਨਾਲ ਛੇੜਛਾੜ ਕੀਤੀ ਗਈ ਹੈ। ਜਿਸ ਨਾਲ ਹਿੰਦੂ ਭਾਈਚਾਰੇ ‘ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਦ ਉਕਤ ਆਗੂਆਂ ਨੇ ਕਥਿਤ ਦੋਸ਼ੀ ਰਾਜੀਵ ਖੰਨਾ ਨੂੰ ਪੁਛਿਆ ਗਿਆ ਤਾਂ ਅੱਗੋ ਉਸ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧ ਵਿਚ ਥਾਣਾ ਕੰਬੋ ਦੀ ਪੁਲਿਸ ਨੇ ਧਾਰਮਿਕ ਭਾਂਵਨਾਵਾਂ ਭੜਕਾਉਣ ਦੇ ਦੋਸ਼ ‘ਚ ਉਕਤ ਦੋਸ਼ੀ ਰਾਜੀਵ ਖੰਨਾ ‘ਤੇ ਕਾਰਵਾਈ ਕਰਦਿਆਂ ਧਾਰਾ 295-ਏ, 506, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ਼ ਕਰਕੇ ਆਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਰਾਜੀਵ ਖੰਨਾ ਦੀ ਗ੍ਰਿਫਤਾਰੀ ਲਾਈ ਛਾਪੇਮਾਰੀ ਕੀਤੀ ਜਾ ਰਹੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img