More

    ਦੋ ਗਜ਼ ਜ਼ਮੀਂ ਨਾ ਮਿਲੀ ਕੂਏ ਯਾਰ ਮੇ, ਸ਼ਾਹ ਇਰਾਨ

    ਐਸ ਸੁਰਿੰਦਰ

    ਜਿਹੜੇ ਹਾਕਮ ਆਵਾਮ ਤੇ ਆਪਣਾ ਰਾਜ ਬਚਾਉਣ ਲਈ ਜ਼ਬਰ ਕਰਦੇ ਹਨ । ਉਨ੍ਹਾਂ ਦੀ ਹਾਲਤ ਐਦਾਂ ਦੀ ਹੁੰਦੀ ਹੈ ,

    ਸ਼ਾਹ ਰਜ਼ਾ ਪਹਿਲਵੀ ਬੜਾ ਅਮੀਰ ਅੱਯਾਸ਼ ਬਾਦਸ਼ਾਹ ਸੀ । ਸ਼ਾਹ ਰਜ਼ਾ ਪਹਿਲਵੀ ਨੇ ਇਸਰਾਇਲ ਨੂੰ ਮਾਨਤਾ ਦਿੱਤੀ । ਜਦੋਂ ਸਾਰੇ ਮੁਸਲਮਾਨ ਫਲਸਤੀਨੀਆਂ ਦੀ ਹਾਲਤ ਵੇਖ ਕੇ ਰੋ ਰਹੇ ਸਨ । ਉਦੋਂ ਸ਼ਾਹ ਇਰਾਨ ਨੇ ਫਲਸਤੀਨੀਆਂ ਦੀ ਮਦਦ ਕਰਨ ਦੀ ਬਜਾਏ ਇਸਰਾਇਲ ਵੱਡੀਆ ਤਾਕਤਾਂ ਦੀ ਮਦਦ ਕੀਤੀ । ਸ਼ਾਹ ਇਰਾਨ ਦੇ ਇਸ ਫੈਸਲੇ ਨੇ ਅਰਬ ਇਰਾਨ ਦੇ ਸਬੰਧ ਖਰਾਬ ਕਰ ਦਿੱਤੇ ।

    ਜਿਵੇਂ ਕਹਿਦੇ ਹਨ ਜ਼ੁਲਮ ਦਾ ਅੰਤ ਵੀ ਹੁੰਦਾ ਹੈ । ਉਵੇਂ ਹੀ ਜਲਾਵਤਨ ਆਇਤਉਲਾ ਖੁਮੈਨੀ ਦਾ ਇਸਲਾਮ ਜ਼ੋਰ ਫੜਨ ਲੱਗਾ । ਜਿਸ ਨੂੰ ਇਰਾਨ ਦਾ ਇਨਕਲਾਬ ਕਿਹਾ ਜਾਂਦਾ ਹੈ । ਜਦੋਂ ਆਵਾਮ ਸੜਕਾਂ ਤੇ ਆ ਗਈ । ਸ਼ਾਹ ਇਰਾਨ ਨੂੰ ਇਰਾਨ ਛੱਡ ਕੇ ਦੋੜਨਾ ਪਿਆ ।

    ਕਦੇ ਸਮਾਂ ਸੀ ਜਦੋਂ ਸ਼ਾਹ ਇਰਾਨ ਦਾ ਡੰਕਾ ਦੁਨੀਆ ਤੇ ਵੱਜਦਾ ਸੀ । ਲੇਕਿਨ ਜਦੋਂ ਸ਼ਾਹ ਇਰਾਨ ਨੂੰ ਪਨਾਹ ਦੀ ਲੋੜ ਪਈ ਦੁਨੀਆ ਦੇ ਸਾਰੇ ਮੁਲਕਾਂ ਨੇ ਉਸ ਨੂੰ ਪਨਾਹ ਦੇਣ ਤੋਂ ਨਾਂਹ ਕਰ ਦਿੱਤੀ । ਜਦਕਿ ਦੁਨੀਆ ਵਿਚ ਬੜੇ ਮੁਸਲਿਮ ਦੇਸ਼ ਮੌਜੂਦ ਸਨ ।

    ਆਖਰੀ ਸਮੇਂ ਸ਼ਾਹ ਇਰਾਨ ਨੂੰ ਜਾਨਲੇਵਾ ਕੈਂਸਰ ਹੋ ਗਿਆ ਸੀ । ਆਖਿਰ ਸ਼ਾਹ ਇਰਾਨ ਨੇ ਮਿਸਰ ਦੇ ਅਨਵਰ ਸੱਦਾਤ ਨੂੰ ਖਤ ਵਿਚ ਲਿਖਿਆ ,

    ਮੈਂ ਦੁਨੀਆ ਦਾ ਸਭ ਤੋਂ ਵੱਡਾ ਭਿਖਾਰੀ ਹਾਂ । ਰੱਬ ਦੇ ਵਾਸਤੇ ਮੈਨੂੰ ਆਉਣ ਦਿਓ , ਮੈਨੂੰ ਆਪਣੀ ਪਹਿਲੀ ਬੀਵੀ ਦੇ ਪਹਿਲੂ ਵਿਚ ਦਫ਼ਨ ਹੋਣ ਦਿਓ ”।

    ਖਤ ਪੜ੍ਹ ਕੇ ਅਨਵਰ ਸੱਦਾਤ ਦੀਆਂ ਅੱਖਾਂ ਵਿਚ ਹੰਝੂ ਆ ਗਏ , ਉਹ ਸ਼ਾਹ ਇਰਾਨ ਨੂੰ ਪਨਾਹ ਦੇਣਾ ਚਾਹੁੰਦਾ ਸੀ । ਲੇਕਿਨ ਮਿਸਰ ਦੀ ਆਵਾਮ ਇਸ ਦੇ ਖਿਲਾਫ਼ ਸੀ ।

    ਅਨਵਰ ਸੱਦਾਤ ਨੇ ਇਕ ਰਸਤਾ ਕੱਢਿਆ , ਆਪਣੀ ਬੇਟੀ ਦਾ ਵਿਆਹ ਸ਼ਾਹ ਇਰਾਨ ਦੇ ਵੱਡੇ ਬੇਟੇ ਨਾਲ਼ ਕਰ ਦਿੱਤਾ , ਜਿਸ ਦਾ ਮਤਲਬ ਇਹ ਸੀ ਮੈਂ ਸ਼ਾਹ ਇਰਾਨ ਨੂੰ ਨਹੀਂ , ਆਪਣੇ ਕੁੜਮ ਨੂੰ ਪਨਾਹ ਦਿੱਤੀ ਹੈ ।

    ਬੇਤਹਾਸ਼ਾ ਦੌਲਤ ਦਾ ਮਾਲਕ ਸ਼ਾਹ ਰਜ਼ਾ ਪਹਿਲਵੀ ਬਹੁਤ ਬਦਹਾਲੀ ਵਿਚ ਮਰਿਆ । ਉਸ ਦਾ ਮਰਨ ਕਮਰਾ ਛੋਟਾ ਜਿਹਾ ਸੀ । ਇਰਾਨ ਨੇ ਉਸ ਨੂੰ ਆਪਣੇ ਦੇਸ਼ ਵਿਚ ਦਫ਼ਨ ਹੋਣ ਦੀ ਆਗਿਆ ਨਾ ਦਿੱਤੀ । ਜਿੰਨਾਂ ਲੋਕਾਂ ਲਈ ਸ਼ਾਹ ਇਰਾਨ ਹਰ ਸਮੇਂ ਤਿਆਰ ਰਹਿਦਾ ਸੀ । ਸ਼ਾਹ ਇਰਾਨ ਦੇ ਆਖਰੀ ਸਮੇਂ ਚੁਪ ਰਹੇ । ਕਿਸੇ ਨੇ ਉਸ ਨੂੰ ਦੋ ਗਜ਼ ਜ਼ਮੀਨ ਦਫ਼ਨ ਹੋਣ ਲਈ ਨਹੀਂ ਦਿੱਤੀ ।

    ਰਜ਼ਾ ਸ਼ਾਹ ਪਹਿਲਵੀ ਦਾ ਦਰਦਨਾਕ ਅੰਤ ਉਨਾਂ ਲਈ ਸਬਕ ਹੈ ਜੋ ਆਵਾਮ ਤੇ ਜ਼ੁਲਮ ਕਰਦੇ ਹਨ । ਝੂਠ ਦਾ ਸਾਥ ਦਿੰਦੇ ਹਨ । ਜਿਹੜੇ ਜ਼ੁਲਮ ਵੇਖ ਕੇ ਚੁਪ ਰਹਿਦੇ ਹਨ । ਸ਼ਾਹ ਇਰਾਨ ਕੋਲ ਦੌਲਤ ਤਾਂ ਸੀ ਉਹ ਸਕੂਨ ਨਾਲ ਮਰ ਨਾ ਸਕਿਆ , ਆਪਣੇ ਦੇਸ਼ ਵਿਚ ਉਸ ਨੂੰ ਦਫ਼ਨ ਹੋਣ ਲਈ ਕਬਰ ਨਾ ਮਿਲੀ ।

    ਕਹਿਦੇ ਹਨ ਰੱਬ ਦੀ ਚੱਕੀ ਚਲਦ ਬੜੀ ਹੌਲੀ ਹੈ , ਪਰ ਪੀਸਦੀ ਬਹੁਤ ਬਰੀਕ ਹੈ ”।

    – –

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img