More

    ਦਿੱਲੀ ਵਿਚ ਸਿੱਖ ਬੱਚਿਆਂ ਨਾਲ ਕੁੱਟਮਾਰ, ਕੇਸਾਂ ਦੀ ਕੀਤੀ ਖਿੱਚ ਧੂਹ

    ਨਵੀਂ ਦਿੱਲੀ 17 ਮਾਰਚ (ਮਨਪ੍ਰੀਤ ਸਿੰਘ ਖਾਲਸਾ) – ਦਿੱਲੀ ਦੇ ਰਘਬੀਰ ਨਗਰ ਇਲਾਕੇ ਦੇ ਰਹਿਣ ਵਾਲੇ ਦੋ ਸਿੱਖ ਬੱਚਿਆਂ ਨਾਲ ਰਾਜੌਰੀ ਗਾਰਡਨ ਇਲਾਕੇ ਵਿਚ ਬੁਰੀ ਤਰ੍ਹਾਂ ਕੁੱਟਮਾਰ ਅਤੇ ਕੇਸਾਂ ਦੀ ਖਿੱਚ ਧੂਹ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਦੋਨੋ ਬੱਚੇ ਫ਼ੂਡ ਡਿਲੀਵਰੀ ਦਾ ਕੰਮ ਕਰਦੇ ਸਨ ਤੇ ਓਹ ਰਾਜੌਰੀ ਇਲਾਕੇ ਵਿਚ ਖਾਨ ਪੀਣ ਦਾ ਸਮਾਨ ਦੇਣ ਗਏ ਸੀ, ਉਨ੍ਹਾਂ ਕੋਲ ਖੁਲੇ ਪੈਸੇ ਨਾ ਹੋਣ ਕਰਕੇ ਸਮਾਨ ਲੈਣ ਵਾਲਿਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ ਤੇ ਨਾਲ ਹੀ ਸਿਰ ਤੇ ਸਜਾਇਆ ਪਟਕਾ ਲਾਹ ਕੇ ਕੇਸਾਂ ਦੀ ਖਿੱਚ ਧੂਹ ਕੀਤੀ। ਮਾਮਲੇ ਦਾ ਪਤਾ ਲਗਦੇ ਹੀ ਦਰਦਮੰਦ ਸਿੱਖ ਥਾਣੇ ਪਹੁੰਚੇ ਹੋਏ ਹਨ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img