More

    ਦਿੱਲੀ ਦੀ ਕਠਪੁਤਲੀ ਬਣਕੇ ਚੱਲਣ ਵਾਲੀ ਕਾਂਗਰਸ ਤੇ ਭਾਜਪਾ ਲੀਡਰਸ਼ਿਪ ਕਦੇ ਪੰਜਾਬ ਤੇ ਪੰਥ ਦਾ ਭਲਾ ਨਹੀਂ ਕਰ ਸਕਦੀ : ਭੋਮਾ, ਸੋਢੀ

    24 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਮੀਟਿੰਗ ਜਲੰਧਰ ਵਿਖੇ ਬੁਲਾਈ

    ਅੰਮ੍ਰਿਤਸਰ, 23 ਜੁਲਾਈ (ਗਗਨ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ ਮਨਜੀਤ ਸਿੰਘ ਭੋਮਾ ਤੇ ਸ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਸ ਦਵਿੰਦਰ ਸਿੰਘ ਸੋਢੀ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਹੈ ਕਿ
    ਇਸ ਸਮੇਂ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ , ਸਰਕਾਰ ਨੂੰ ਅਫ਼ਸਰਸ਼ਾਹੀ ਚਲਾ ਰਹੀ ਹੈ। ਕੌੜਾ ਸੱਚ ਇਹ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਅਫ਼ਸਰਸ਼ਾਹੀ ਨੇ ਟਿੱਚ ਜਾਣਿਆ ਹੋਇਆਂ ਹੈ। ਕਾਂਗਰਸ ਦੇ ਕਾਟੋ ਕਲੇਸ਼ ਦੀ ਪੰਜਾਬ ਸਜ਼ਾ ਭੁਗਤ ਰਿਹਾ ਹੈ। ਪੰਜਾਬ ਤੇ ਪੰਥ ਦੇ ਭਖਦੇ ਸਾਰੇ ਮਸਲੇ ਕਾਂਗਰਸ ਸਰਕਾਰ ਨੇ ਦਰਕਿਨਾਰ ਕਰ ਦਿੱਤੇ ਹਨ। ਪੰਜਾਬ ਦਾ ਮੁਲਾਜ਼ਮ ਵਰਗਾਂ ਸੜਕਾਂ ਤੇ ਸਰਕਾਰ ਦੇ ਬੂਹੇ ਤੇ ਇਨਸਾਫ਼ ਮੰਗ ਰਿਹਾ ਹੈ ਪਰ ਉਸਨੂੰ ਇਨਸਾਫ਼ ਦੇਣ ਦੀ ਬਜਾਏ ਸਰਕਾਰ ਡਾਂਗਾਂ ਨਾਲ ਕੁੱਟ ਰਹੀ ਹੈ। ਉਹਨਾਂ ਕਿਹਾ ਕਾਂਗਰਸ ਤੇ ਭਾਜਪਾ ਦਾ ਏਜੰਡਾ ਹਮੇਸ਼ਾ ਪੰਜਾਬ ਤੇ ਪੰਥ ਵਿਰੋਧੀ ਰਿਹਾਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ੍ਹਕੇ ਬੇਅਦਬੀ ਤੇ ਚਿੱਟੇ ਦੇ ਵਪਾਰੀਆਂ ਨੂੰ ਫੜਕੇ ਜੇਲਾਂ ਵਿੱਚ ਬੰਦ ਕਰਾਂਗਾ ਦੇ ਵਾਅਦੇ ਅਨੁਸਾਰ ਕੈਪਟਨ ਸਰਕਾਰ ਸਤਾ ਵਿੱਚ ਆਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਕੇ ਦੋਸ਼ੀਆਂ ਨੂੰ ਹੀ ਆਪਣੀ ਬੁੱਕਲ ਵਿੱਚ ਲੁਕੋਈ ਰੱਖਿਆਂ। ਜਿਸਦਾ ਖਮਿਆਜਾ ਅੱਜ ਕੈਪਟਨ ਅਮਰਿੰਦਰ ਸਿੰਘ ਭੁੱਗਤ ਰਹੇ ਹਨ। ਸਿਆਸੀ ਗਿਣਤ ਅਨੁਸਾਰ ਕੈਪਟਨ ਸਾਹਿਬ ਨਾਲ ਗਿਣਤੀ ਦੇ ਹਿਸਾਬ ਨਾਲ ਸਿਰਫ਼ 9 ਵਿਧਾਇਕ ਰਹਿ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਇਖ਼ਲਾਕੀ ਅਧਾਰ ਤੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੁਕਦੀ ਗੱਲ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਤੇ ਚਿੱਟੇ ਦੇ ਵਪਾਰੀਆਂ ਨੂੰ ਬਚਾਉਂਦੇ ਬਚਾਉਂਦੇ ਖੁਦ ਦੋਸ਼ੀਆਂ ਦੀ ਮੱਚ ਰਹੀ ਅੱਗ ਦੀ ਚਿਖਾਂ ਵਿੱਚ ਖ਼ੁਦ ਸਤੀ ਹੋ ਗੲੇ ਹਨ। ਬਿਆਨ ਦੇ ਅਖੀਰ ਵਿੱਚ ਭੋਮਾ ਤੇ ਸੋਢੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਤੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪੰਜਾਬ ਤੇ ਪੰਥ ਦੇ ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਕੇ ਪਾਰਟੀ ਦੇ ਭਵਿੱਖੀ ਪ੍ਰੋਗਰਾਮ ਉਲੀਕਣ ਲਈ 24 ਜੁਲਾਈ ਨੂੰ ਤਿੰਨ ਵਜੇ ਸਮੂੰਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਬੁਲਾਈ ਗਈ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img