More

    ਦਿੱਲੀ ਚਾਂਦਨੀ ਚੌਕ ਦੀ ਮਾਰਕਿਟ ’ਚ ਲੱਗੀ ਭਿਆਨਕ ਅੱਗ, 58 ਦੁਕਾਨਾਂ ਸੜ ਕੇ ਸੁਆਹ

    ਨਵੀਂ ਦਿੱਲੀ, 6 ਜਨਵਰੀ (ਬੁਲੰਦ ਆਵਾਜ ਬਿਊਰੋ) – ਵੀਰਵਾਰ ਤੜਕੇ ਦਿੱਲੀ ਦੇ ਚਾਂਦਨੀ ਚੌਕ ਸਥਿਤ ਲਾਜਪਤ ਰਾਏ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦੀ ਇਤਲਾਹ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਅੱਗ ’ਤੇ ਕਾਬੂ ਪਾਉਣ ਲਈ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਲਗਭਗ ਤਿੰਨ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਲਾਜਪਤ ਰਾਏ ਮਾਰਕੀਟ ਵਿੱਚ ਲੱਗੀ ਇਸ ਅੱਗ ਕਾਰਨ 58 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ’ਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦਾ ਕਹਿਣਾ ਹੈ ਕਿ ਲਾਜਪਤ ਰਾਏ ਮਾਰਕੀਟ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਬੁਝਾਉਣ ਲਈ 13 ਫਾਇਰ ਟੈਂਡਰ ਭੇਜੇ ਗਏ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img