More

    ਦਿੱਲੀ ਘਟਨਾ ਵਿਰੁੱਧ ਮੈਲਬਰਨ ‘ਚ ਸਿੱਖਾਂ ਵੱਲ੍ਹੋਂ ਰੋਸ ਪ੍ਰਦਰਸ਼ਨ

    ਮੈਲਬਰਨ : ਅੱਜ (21 ਜੂਨ) ਇੱਥੋਂ ਦੇ ਭਾਰਤੀ ਦੂਤਵਾਸ ਬਾਹਰ ਸਿੱਖ ਭਾਈਚਾਰੇ ਨੇ ਦਿੱਲੀ ‘ਚ ਸਿੱਖ ਪਿਓ-ਪੁੱਤਰ ਦੀ ਪੁਲਿਸ ਵੱਲ੍ਹੋੰ ਕੀਤੀ ਗਈ ਕੁੱਟਮਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।ਸੂਬਾਈ ਗੁਰੂਘਰਾਂ ਦੀ ਪ੍ਰਤੀਨਿਧ ਸੰਸਥਾਂ ਵਿਕਟੋਰੀਅਨ ਸਿੱਖ ਗੁਰੂਦੁਆਰਾ ਕੌਂਸਲ ਦੇ ਸੱਦੇ ਦੇ ਕੀਤੇ ਗਏ ਇਸ ਪ੍ਰਦਰਸ਼ਨ ‘ਚ ਖੇਤਰੀ ਇਲਾਕਿਆੰ ਦੇ ਸਿੱਖ ਵੀ ਸ਼ਾਮਿਲ ਹੋਏ।

    ਮੈਲਬਰਨ ‘ਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਿੱਖ ਸੰਗਤ

    ਇਸ ਮੌਕੇ ਹਾਜ਼ਰ ਲੋਕਾਂ ਨੇ ਹੱਥਾਂ ‘ਚ ਪੁਲਿਸ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਦਰਸਾਉਂਦੇ ਬੈਨਰ ਫ਼ੜੇ ਸਨ ਇਸ ਪ੍ਰਦਰਸ਼ਨ ‘ਚ ਸ਼ਾਮਿਲ ਵਕੀਲ ਗੁਰਪਾਲ ਸਿੰਘ ਅਤੇ ਸ਼ੈਪਰਟਨ ਤੋਂ ਸ੍ਰ ਗੁਰਮੀਤ ਸਿੰਘ ਹੋਰਾਂ ਨੇ ਦੱਸਿਆ ਕਿ ਭਾਈਚਾਰੇ ਵੱਲ੍ਹੋਂ ਗ੍ਰਹਿ ਮੰਤਰੀ ਦੇ ਨਾਂ ਜਾਰੀ ਮੰਗ ਪੱਤਰ ਵਿੱਚ ਇਹ ਮੰਗ ਰੱਖੀ ਗਈ ਹੈ ਕਿ ਸਾਰੇ ਪੁਿਲਸ ਕਰਮੀਆਂ ਖਿਲਾਫ਼ ਇਰਾਦਾ ਕਤਲ ਅਤੇ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਦੀ ਪੈਨਸ਼ਨ ਰੱਦ ਕੀਤੀ ਜਾਵੇ ਤਾਂ ਜੋ ਵਰਦੀ ਪਾ ਕੇ ਗੁੰਡਾਗਰਦੀ ਕਰਨ ਵਾਲਿਆਂ ਤੱਕ ਸਹੀ ਸੁਨੇਹਾ ਪਹੁੰਚਦਾ ਹੋਵੇ ਉਨ੍ਹਾਂ ਕਿਹਾ ਕਿ ਕੁੱਟਮਾਰ ਦੌਰਾਨ ਆਪਣੇ ਬਚਾਅ ਲਈ ਅੱਗੇ ਆਏ ਸਰਬਜੀਤ ਵਿਰੁੱਧ ਹੀ ਅਵਾਜ਼ ਲਗਾਉਣੀ ਮੀਡੀਏ ਦੇ ਇੱਕ ਹਿੱਸੇ ਦੀ ਘੱਟਗਿਣਤੀਆਂ ਖਿਲਾਫ਼ ਸੋਚ ਦਾ ਪ੍ਰਤੱਖ ਵਰਤਾਰਾ ਹੈ।ਇਹ ਮੰਗ ਪੱਤਰ ਮੈਲਬਰਨ ‘ਚ ਡਿਪਟੀ ਭਾਰਤੀ ਕੌੰਸਲੇਟ ਨਦੀਮ ਅਹਿਮਦ ਖਾਨ ਨੂੰ ਦਿੱਤਾ ਗਿਆ।ਇਸ ਮੌਕੇ ਸਿੱਖ ਗੁਰੂਦੁਆਰਾ ਕੌਸਲ ਤੋੰ ਜੰਗ ਸਿੰਘ ਪੰਨੂੰ ਕਰੇਗੀਬਰਨ ਕਮੇਟੀ ਤੋਂ ਗੁਰਦੀਪ ਸਿੰਘ ਮਠਾੜ੍ਹ , ਲੇਖਕ ਅਮਰਦੀਪ ਕੌਰ ਸਮੇਤ ਵੱਖ ਵੱਖ ਧਾਰਮਿਕ ਅਤੇ ਭਾਈਚਾਰਕ ਜੱਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img