More

    ਦਿੱਲੀ ਕਮੇਟੀ ਵਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਨਾਮ ਤੇ ਮਣਾਉਣ ਦਾ ਮਤਲਬ ਬਹੁ ਗਿਣਤੀ ਨੂੰ ਖੁਸ਼ ਕਰਣਾ ਤੇ ਸਿੱਖ ਇਤਿਹਾਸ ਨਾਲ ਛੇੜਛਾੜ : ਜਸਮੀਤ ਸਿੰਘ

    ਨਵੀਂ ਦਿੱਲੀ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) – ਦਿੱਲੀ ਗੁਰਦਵਾਰਾ ਕਮੇਟੀ ਵਲੋਂ ਛੋਟੇ ਸ਼ਹਿਬਜਾਦੀਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਰੂਪੀ ਮਨਾਉਣ ਤੇ ਵੱਖ ਵੱਖ ਜਥੇਬੰਦੀਆਂ ਨੇ ਸੁਆਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਜਸਮੀਤ ਸਿੰਘ ਪੀਤਮਪੁਰਾ ਯੂਥ ਆਗੂ ਨੇ ਕਮੇਟੀ ਆਗੂਆਂ ਨੂੰ ਕਰੜੇ ਹਥੀ ਲੈਂਦਿਆਂ ਕਿਹਾ ਕਿ ਇਹ ਨੇਤਾ ਸਿੱਖ ਕੌਮ ਦੇ ਇਤਿਹਾਸ ਨਾਲ ਰਲਗਡ ਕਰਕੇ ਇਤਿਹਾਸ ਨੂੰ ਗ਼ਲਤ ਦਿਸ਼ਾ ਦੇ ਕੇ ਬਹੁਤ ਵੱਡਾ ਪੰਥਕ ਨੁਕਸਾਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜਾਦਿਆਂ ਨੇ ਅਦੁਤੀ ਸ਼ਹਾਦਤ ਦੇ ਕੇ ਸਿੱਖ ਕੌਮ ਦਾ ਨਵਾਂ ਇਤਿਹਾਸ ਸਿਰਜਿਆ ਸੀ ਜਿਸ ਨੂੰ ਇਹ ਬਹੁ ਗਿਣਤੀ ਦੇ ਹਕ਼ ਵਿਚ ਭੁਗਤਾਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਗੱਲ ਦਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਖ਼ਤ ਨੋਟਿਸ ਲੈ ਕੇ ਸ਼ਹਾਦਤ ਦਿਹਾੜਿਆ ਨੂੰ ਬਾਲ ਦਿਵਸ ਤੇ ਨਾਮ ਹੇਠ ਨਾ ਮਨਾ ਕੇ ਸਿੱਖ ਕੌਮ ਦੀ ਮਰਿਯਾਦਾ ਅਨੁਸਾਰ ਹੀ ਕੌਮੀ ਸ਼ਹਾਦਤ ਦਿਹਾੜੇ ਰੂਪੀ ਹੀ ਮਨਾਇਆ ਜਾਏ, ਅਤੇ ਇਨ੍ਹਾਂ ਨੇਤਾਵਾਂ ਤੇ ਪੰਥਕ ਮਰਿਯਾਦਾ ਅਨੁਸਾਰ ਸਿੱਖ ਕੌਮ ਦੇ ਇਤਿਹਾਸ ਨਾਲ ਛੇੜਛਾੜ ਕਰਣ ਦੇ ਦੋਸ਼ਾਂ ਹੇਠ ਪੇਸ਼ੀ ਭੁਗਤਾ ਕੇ ਬਣਦੀ ਕਾਰਵਾਈ ਕੀਤੀ ਜਾਏ । ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਮੰਜੀਤ ਸਿੰਘ ਜੀ ਕੇ ਅਤੇ ਹੋਰ ਸਿੱਖ ਨੇਤਾ ਵੀਂ ਛੋਟੇ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਦੇ ਨਾਮ ਹੇਠ ਮਣਾਉਣ ਦਾ ਵਿਰੋਧ ਜਤਾ ਚੁੱਕੇ ਹਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img