More

    ਦਿੱਲੀ ਅਦੋਲਨ ਵਲ ਜੋਨਆਰਿਫਕੇ ਤੋਂ ਵੱਡਾ ਜੱਥਾ 13 ਅਗਸਤ ਨੂੰ ਹੋਵੇਗਾ ਰਵਾਨਾ ਪਿੰਡ ਪੱਧਰੀ ਮੀਟਿੰਗਾ ਸੁਰੂ

    ਮੱਲਾਂਵਾਲਾ, 29 ਜੁਲਾਈ (ਹਰਪਾਲ ਸਿੰਘ ਖਾਲਸਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮੱਲਾ ਵਾਲੇ ਦੇ ਪਿੰਡ ਅੱਛੇ ਵਾਲੇ, ਮੁਧ ਵਸਤੀ,ਵਸਤੀ ਵਕੀਲਾਂ ,ਵਸਤੀ ਰਾਮ ਲਾਲ, ਆਰਿਫ ਕੇ, ਕਟੋਰਾ,ਆਰਿਫਕੇ ਫਰੀਦੇ ਵਾਲਾ, ਕਮਾਲਾ ਮਿਡੂ ਤੇ ਕਮਾਲਾ ਬੋਦਲਾਂ ਬੱਗੂ ਵਾਲਾ ਆਦਿ ਪਿੰਡਾਂ ਵਿੱਚ ਮੀਟਿੰਗਾਂ ਜੋਨ ਆਗੂ ਹਰਫੂਲ ਸਿੰਘ ਤੇ ਬਚਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈਆਂ। ਮੀਟਿੰਗ ਨੂੰ ਸੰਬੋਧਨ ਕਰਨ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਪੁੱਜੇ ਜਿਲ੍ਹਾ ਸਕੱਤਰ ਸਹਿਬ ਸਿੰਘ ਦੀਨੇਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ ਦਾ ਪਖ ਲੈ ਰਹੀ ਹੈ ਖੇਤੀ ਕਾਲੇ ਕਨੂੰਨ ਅਤੇ ਬਿਜਲੀ ਸੋਧ ਬਿੱਲ ਰਦ ਕਰਨ ਦੀ ਬਜਾਏ ਅਦੋਲਨਕਾਰੀਆ ਨੂੰ ਗੁੰਡੇ ਮੁਵਾਲੀ ਕਿਹਾ ਜਾ ਰਿਹਾ ਹੈ ਜਿਸ ਦੀ ਅਸੀਂ ਸ਼ਖਤ ਸਬਦਾਂ ਨਾਲ ਨਖੇਧੀ ਕਰਦੇ ਹਾਂ। ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਦੇ ਮੁਤਾਬਿਕ ਬਿਜਲੀ ਸੋਧ ਬਿੱਲ ਪਾਰਲੀਮੈਂਟ ਵਿੱਚ ਪੇਸ਼ ਨਾ ਕਰੇ ਅਤੇ ਨਾ ਹੀ ਕਨੂੰਨ ਬਣਾਕੇ ਲੋਕਾਂ ਤੇ ਥੋਪੇ। ਕਿਸਾਨ ਆਗੂਆਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਚੋਣ ਵਾਦੇ ਮੁਤਾਬਿਕ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਬਿਜਲੀ ਸਮਝੋਤੇ ਰਦ ਕਰੇ। ਜਿਨ੍ਹਾਂ ਚਿਰ ਖੇਤੀ ਕਾਲੇ ਕਨੂੰਨ ਰਦ ਨਹੀਂ ਹੁੰਦੇ ਉਹਨਾਂ ਸਮਾਂ ਦਿੱਲੀ ਵਿਚ ਚੱਲ ਰਹੇ ਅਦੋਲਨ ਨੂੰ ਠੰਡਾ ਨਹੀਂ ਪੈਣ ਦਿਆਂਗੇ। 13ਅਗਸਤ ਨੂੰ ਜੋਨ ਮੱਲਾ ਵਾਲਾ ਤੋਂ ਵੱਡਾ ਜੱਥਾ ਦਿੱਲੀ ਸਿੰਘੂ ਬਾਡਰ ਨੂੰ ਰਵਾਨਾ ਹੋਵੇਗਾ। ਏਸ ਮੋਕੇ ਕਿਸਾਨ ਆਗੂ ਹਰਨੇਕ ਸਿੰਘ ਕੁਲਦੀਪ ਸਿੰਘ ਮਲਕੀਤ ਸਿੰਘ ਕਾਰਜ ਸਿੰਘ ਵਸਤੀ ਵਕੀਲਾਂ, ਕਾਰਜ ਸਿੰਘ ਹਰਦੀਪ ਸਿੰਘ ਕੋਟਰਾ ਰਛਪਾਲ ਸਿੰਘ ਬਲਕਾਰ ਸਿੰਘ ਮੇਘ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img