More

    ਦਿਲੀ ਦੇ ਕਿਸਾਨ ਅੰਦੋਲਨ ਵਿਚੋਂ ‘ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਦੁਰਘਟਨਾਂ ‘ਚ ਮੌਤ

    ਜੰਡਿਆਲਾ ਗੁਰੂ, 16 ਸਤੰਬਰ (ਬੁਲੰਦ ਆਵਾਜ ਬਿਊਰੋ) – ਦਿਲੀ ਦੇ ਕਿਸਾਨ ਅੰਦੋਲਨ ਵਿਚੋਂ ਵਾਪਸ ਪਰਤ ਰਹੇ ਕਿਸਾਨ ਕੁਲਵੰਤ ਸਿੰਘ ਉਮਰ 56 ਸਾਲ ਪੁਤੱਰ ਦਰਬਾਰਾ ਸਿੰਘ ਵਾਸੀ ਪਿੰਡ ਮਹਿਸਮਪੁਰ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆ ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣਾਂ ਸੋਨੀਪਤ ਤੋਂ ਕਰਨਾਲ ਰੋਡ ਨੇੜੇ ਘਰੋਡਾ ਟੋਲਪਲਾਜ਼ਾ ਦੇ ਦੁਰਗਾ ਕਲੋਨੀ ਦੇ ਨਜਦੀਕ ਸੜਕ ਦੁਰਘਟਨਾਂ ਵਿਚ ਮਹਿਤਾ ਜ਼ੋਨ ਦੇ ਇਸ ਸਰਗਰਮ ਕਿਸਾਨ ਆਗੂ ਦੀ ਸ਼ਹਾਦਤ ਨਾਲ ਜਥੇਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਲਾਸ਼ ਦਾ ਪੋਸਟਮਾਟਰਮ ਕਰਵਾਇਆ ਜਾ ਰਿਹਾ ਹੈ ਕਨੂੰਨੀ ਕਾਰਵਾਈ ਪੂਰੀ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ। ਕੁਲਵੰਤ ਸਿੰਘ ਦੇ ਅੰਤਮ ਸੰਸਕਾਰ ਮੌਕੇ ਕਿਸਾਨ ਜਥੇਬੰਦੀ ਦੇ ਅਨੇਕਾਂ ਕਿਸਾਨ ਆਗੂ ਵੀ ਪਹੁੰਚਣਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img