ਦੇਸ਼ਦਸੰਬਰ 2017 ਵਿੱਚ ਭਾਜਪਾ ਭਾਰਤ ਦੇ 71 ਫੀਸਦੀ ਹਿੱਸੇ ‘ਤੇ ਕਾਬਜ਼ ਸੀ ਅਤੇ ਹੁਣ ਦਸੰਬਰ 2019 ‘ਚ 35 ਫੀਸਦੀ ਹਿੱਸੇ ‘ਤੇ। by Bulandh-Awaaz Dec 25, 2019 0 Comment ਗੁਰਪ੍ਰੀਤ ਸਿੰਘ ਸਹੋਤਾਦਸੰਬਰ 2017 ਵਿੱਚ ਭਾਜਪਾ ਭਾਰਤ ਦੇ 71 ਫੀਸਦੀ ਹਿੱਸੇ ‘ਤੇ ਕਾਬਜ਼ ਸੀ ਅਤੇ ਹੁਣ ਦਸੰਬਰ 2019 ‘ਚ 35 ਫੀਸਦੀ ਹਿੱਸੇ ‘ਤੇ।ਦਸੰਬਰ 2017 ਵਿੱਚ 68 ਫੀਸਦੀ ਆਬਾਦੀ ‘ਤੇ ਕਬਜ਼ਾ ਸੀ ਜਦਕਿ ਹੁਣ ਦਸੰਬਰ 2019 ‘ਚ 43 ਫੀਸਦੀ ਆਬਾਦੀ ‘ਤੇ।ਇਹਦ ਮਤਲਬ ਭਾਜਪਾ ਦੇ ਕੋਲੋਂ ਲੋਕ ਦੂਰ ਹੋ ਰਹੇ ਹਨ। ਇਸ ਲਈ ਜੋ ਧੱਕਾ ਕਰਨਾ ਹੁਣੇ ਕਰਨਾ ਪੈਣਾ, ਜਿੰਨਾ ਚਿਰ ਕੇਂਦਰ ‘ਚ ਸਰਕਾਰ ਹੈ। ਲੋਕ ਸਭਾ ਅਤੇ ਰਾਜ ਸਭਾ ‘ਚ ਬਹੁਮਤ ਹੈ।ਭਾਜਪਾ ਦੀ ਇਹ ਹਾਰ ‘ਤੇ ਹਾਰ ਦਿੱਲੀ ‘ਚ ਆਮ ਆਦਮੀ ਪਾਰਟੀ ਅਤੇ ਪੰਜਾਬ ‘ਚ ਅਕਾਲੀ ਦਲ ਲਈ ਚੰਗੀ ਖਬਰ ਸਿੱਧ ਹੋ ਸਕਦੀ ਹੈ। ਮੁਲਕ ਭਰ ‘ਚ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕੇਜਰੀਵਾਲ ਦੇ ਹੱਕ ‘ਚ ਭੁਗਤ ਸਕਦਾ ਤੇ ਦੂਜੇ ਪਾਸੇ ਪੰਜਾਬ ‘ਚ ਅਕਾਲੀ ਦਲ ਨੂੰ ਠਿੱਬੀ ਲਾਉਣਾ ਚਾਹੁੰਦੀ ਭਾਜਪਾ ਨੂੰ ਅਕਾਲੀ ਦਲ ਨਾਲ ਬੰਦਿਆਂ ਵਾਂਗ ਰਲ ਕੇ ਚੱਲਣਾ ਪੈ ਸਕਦਾ। ਇੱਲਤਾਂ ਮਹਿੰਗੀਆਂ ਪੈ ਸਕਦੀਆਂ।