More

  ਦਵਾਈਆਂ ਦੀ ਦੁਕਾਨ ਤੇ ਪਿਸਟਲ ਦੀ ਨੋਕ ਤੇ ਲੱਖਾ ਰੁਪਇਆ ਦੀ ਲੁੱਟ ਕਰਨ ਵਾਲੇ 4, ਹਥਿਆਰਾ ਸਮੇਤ ਕਾਬੂ

  ਅੰਮ੍ਰਿਤਸਰ, 9 ਨਵੰਬਰ (ਹਰਪਾਲ ਸਿੰਘ):- ਮੁਦੱਈ ਨਿਤਿਸ਼ ਸਰੀਨ ਵਾਸੀ ਵਰਿੰਦਾਵਨ ਗਾਰਡਨ, ਫਤਿਹਗੜ ਚੂੜੀਆ ਰੋਡ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਕਿ ਉਹ ਕਟੜਾ ਸ਼ੇਰ ਸਿੰਘ ਵਿੱਖੇ ਦਵਾਈਆਂ ਦੀ ਦੁਕਾਨ ਕਰਦਾ ਹੈ ਤੇ ਵਕਤ ਕ੍ਰੀਬ 09:50 ਰਾਤ ਦਾ ਹੋਵੇਗਾ ਕਿ ਉਹ, ਆਪਣੀ ਦੁਕਾਨ ਤੇ ਸਮੇਤ ਸਟਾਫ ਹਾਜਰ ਸੀ ਕਿ 5 ਵਿਅਕਤੀ ਹਥਿਆਰਾ ਸਮੇਤ ਮੇਰੀ ਦੁਕਾਨ ਤੇ ਆਏ ਅਤੇ ਵੈਪਨ ਉਸਦੇ ਉਪਰ ਤਾਣ ਕੇ ਕਿਹਾ ਕਿ ਜੋ ਕੁਝ ਹੈ ਦੇ ਦੇ ਵਰਨਾ ਜਾਨ ਤੋ ਮਾਰ ਦਿਆਗੇ|ਇਸ ਤਰ੍ਹਾਂ ਉਸਨੂੰ ਤੇ ਉਸਦੇ ਸਟਾਫ ਨੂੰ ਡਰਾ ਧਮਕਾ ਕੇ ਗੱਲੇ ਵਿੱਚੋ ਕੈਸ਼ ਕਰੀਬ 05 ਲੱਖ 50 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਲੁੱਟ ਖੋਹ ਕਰਕੇ ਲੈ ਗਏ ਜਿਸ ਤੇ ਥਾਣਾ ਈ-ਡਵੀਜ਼ਨ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਗਈ ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਦੀਆਂ ਹਦਾਇਤਾਂ ਤੇ ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1 ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟ੍ਰਲ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ ਇੰਸਪੈਕਟਰ ਜਸਪਾਲ ਸਿੰਘ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ ਸੀ ਆਈ ਏ ਸਟਾਫ -1, ਸਮੇਤ ਐਸ.ਆਈ ਹੰਸ ਰਾਜ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 04 ਦੋਸ਼ੀਆਂ ਨੂੰ ਕਾਬੂ ਕਰਕੇ 50,500/-ਰੁਪਏ, ਵਾਰਦਾਤ ਸਮੇਂ ਵਰਤੇ 02 ਪਿਸਟਲ .32 ਬੋਰ, ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰਨ ਵਿੱਚ ਸਫਲ਼ਤਾ ਹਾਸਲ ਕੀਤੀ ਹੈ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਦੇ ਲੋੜੀਂਦੇ ਦੋਸ਼ੀ 1. ਪ੍ਰਿੰਸਪਾਲ ਸਿੰਘ ਉਰਫ ਸਿੰਧੂ ਵਾਸੀ ਪਿੰਡ ਬੋਹੜੂ 2. ਮਨਮੋਹਨ ਸਿੰਘ ਉਰਫ ਮੋਹਨ ਵਾਸੀ ਪਿੰਡ ਲਹੀਆਂ ਥਾਣਾ ਸਰਾਏ ਅਮਾਨਤ ਖਾਹ ਜਿਲ੍ਹਾਂ ਤਰਨਤਾਰਨ 3. ਗੁਰਜਿੰਦਰ ਸਿੰਘ ਉਰਫ ਗੂਰੀ* ਪੁੱਤਰ ਤਰਸੇਮ ਸਿੰਘ ਵਾਸੀ ਮੁਹੱਲਾ ਟੇਕੀ ਵਾਲੀ ਗਲੀ ਪਿੰਡ ਇੰਬਣ ਕਲਾ, ਅੰਮ੍ਰਿਤਸਰ ਨੂੰ ਮਿਤੀ 08 ਨਵੰਬਰ 2023 ਅਤੇ 4. ਸੁਨੀਲ ਕੁਮਾਰ ਉਰਫ ਸੁਨੀਲ* ਪੁੱਤਰ ਰਮੇਸ਼ ਕੁਮਾਰ ਵਾਸੀ ਗੋਦਾਮ ਮੁਹੱਲਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 50,500/-ਰੁਪਏ, ਵਾਰਦਾਤ ਸਮੇਂ ਵਰਤੇ 02 ਪਿਸਟਲ .32 ਬੋਰ, ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਦੋਸ਼ੀ ਸੁਨੀਲ ਕੁਮਾਰ ਵੱਲੋਂ ਕਟੜਾ ਸ਼ੇਰ ਸਿੰਘ ਵਿੱਖੇ ਦਵਾਈਆਂ ਦੀ ਦੁਕਾਨ ਦੀ ਰੈਕੀ ਕੀਤੀ ਗਈ ਸੀ ਅਤੇ ਸੁਨੀਲ ਕੁਮਾਰ, ਮੁਦੱਈ ਮੁਕੱਦਮਾਂ ਨਿਤਿਸ਼ ਸਰੀਨ ਨੂੰ ਪਹਿਲਾ ਤੋਂ ਹੀ ਜਾਣਦਾ ਸੀ, ਕਿਉਕਿ ਇਹ ਪਹਿਲਾ ਕਟੜਾ ਸ਼ੇਰ ਸਿੰਘ ਵਿੱਖੇ ਕੰਮ ਕਰਦਾ ਰਿਹਾ ਸੀ ਤੇ ਇਸਨੂੰ ਪਤਾ ਸੀ ਕਿ ਇਹ ਦੁਕਾਨ ਕਾਫੀ ਲੇਟ ਬੰਦ ਹੁੰਦੀ ਹੈ ਅਤੇ ਇਸ ਦੁਕਾਨ ਵਿਚ ਕਾਫੀ ਰਕਮ ਪਈ ਹੁੰਦੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img