More

  ਥਾਣਾ ਬੀ ਡਿਵੀਜ਼ਨ ਵਲੋ ਕਰੋੜਾਂ ਰੁਪਏ ਦੇ ਸੋਨੇ ਦੇ ਗਹਿਣੇ ਚੌਰੀ ਕਰਨ ਵਾਲੇ ਗ੍ਰਿਫ਼ਤਾਰ

  ਅੰਮ੍ਰਿਤਸਰ,8 ਨਵੰਬਰ ( ਹਰਪਾਲ ਸਿੰਘ):- 31 ਅਕਤੂਬਰ 2023 ਨੂੰ ਅਵਤਾਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੁਲਤਾਨਵਿੰਡ ਰੋਡ, ਨੇ ਥਾਣਾ ਬੀ ਡਵੀਜਨ ਅੰਮ੍ਰਿਤਸਰ ਵਿਖੇ ਮੁੱਕਦਮਾ ਨੰਬਰ 343 ਮਿਤੀ 31-10-2023 ਜੁਰਮ 381,34 ਭ:ਦ ਡਵੀਜਨ ਅੰਮ੍ਰਿਤਸਰ ਸ਼ਹਿਰ ਦਰਜ ਕਰਵਾਇਆ ਕਿ ਉਹ ਸੋਨੇ ਦਾ ਕੰਮ ਕਰਦਾ ਹੈ ਉਸ ਦੇ ਰਿਹਾਇਸ਼ੀ ਘਰ ਵਿੱਚ ਤਿਜੋਰੀ ਵਿੱਚ ਸੋਨੇ ਦੇ ਗਹਿਣੇ, ਪਿਉਰ ਸੋਨਾ ਅਤੇ ਕੱਚਾ ਸੋਨਾ ਪਿਆ ਸੀ ਜੋ ਉਹ ਆਪਣੇ ਪਰਿਵਾਰ ਸਮੇਤ ਕਿਸੇ ਫੰਕਸ਼ਨ ਵਿੱਚ ਗਏ ਸੀ ਜਦੋ ਉਹ ਵਾਪਿਸ ਆਏ ਤਾ ਉਹਨਾ ਦੇ ਘਰ ਵਿੱਚ ਬਣੀਆ ਲੱਕੜ ਦੀਆ ਅਲਮਾਰੀਆ ਦੇ ਲਾਕ ਟੁੱਟੇ ਹੋਏ ਸਨ ਅਤੇ ਤਿਜੋਰੀ ਦਾ ਦਰਵਾਜਾ ਵੀ ਡੁਬਲੀਕੇਟ ਚਾਬੀ ਲਗਾ ਕੇ ਖੋਲਿਆ ਗਿਆ ਸੀ ਜੋ ਉਹਨਾ ਨੂੰ ਪੱਕਾ ਯਕੀਨ ਹੈ ਕਿ ਇਸ ਚੋਰੀ ਨੂੰ ਅੰਜਾਮ ਉਹਨਾ ਦੇ ਘਰ ਕੰਮ ਕਰਦੇ ਅਜੀਤ ਉਰਫ ਗੋਲੂ ਉਸ ਦੇ ਭਰਾ ਰੋਲੂ ਪੁੱਤਰ ਮੋਤੀ ਲਾਲ ਨੇ ਦਿੱਤਾ ਹੈ ਜੋ ਉਕਤ ਮੁੱਕਦਮਾ ਦੇ ਦੋਸ਼ੀਆ ਨੂੰ ਟਰੇਸ ਕਰਨ ਲਈ ਸ਼੍ਰੀ ਨੋਨਿਹਾਲ ਸਿੰਘ 1PS ਮਾਨਯੋਗ ਕਮਿਸ਼ਨਰ ਪੁਲਿਸ ਅਮ੍ਰਿਤਸਰ ਸਿਟੀ ਅਤੇ ਸ਼੍ਰੀ ਪਰਮਿੰਦਰ ਸਿੰਘ ਭੰਡਾਲ ਡੀ.ਸੀ.ਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਅਭਿਮਨਿਊ ਰਾਣਾ ਆਈ ਪੀ ਐਸ, ਏ ਡੀ ਸੀ ਪੀ-3, ਸ਼੍ਰੀ ਗੁਰਿੰਦਰਬੀਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਪੂਰਬੀ, ਅੰਮ੍ਰਿਤਸਰ ਸ਼ਹਿਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਬੀ ਡਿਵੀਜ਼ਨ, ਇੰਸਪੈਕਟਰ ਸ਼ਿਵਦਰਸ਼ਨ ਸਿੰਘ ਵੱਲੋ ਪੁਲਿਸ ਟੀਮਾ ਤਿਆਰ ਕੀਤੀਆ ਗਈਆ ਅਤੇ ਪੁਲਿਸ ਟੀਮਾ ਵੱਲੋਂ ਕਾਰਵਾਈ ਕਰਦੇ ਹੋਏ ਮੁੱਕਦਮਾ ਦੇ ਦੋਸ਼ੀ ਅਜੀਤ ਉਰਫ ਗੋਲੂ ਪੁੱਤਰ ਮੋਤੀ ਲਾਲ ਵਾਸੀ ਰਘੂਨਾਥ ਖੇੜਾ, ਨਬੰਈ ਉਨਾੳ ਯੂ.ਪੀ, 2) ਅਭਿਸ਼ੇਕ ਪੁੱਤਰ ਰਾਮ ਬਾਬੂ ਵਾਸੀ ਵਰਿੰਦਾਵਨ ਚੋਕ, ਹਨੂੰਮਾਨ ਟਿਲਾ, ਜਿਲਾ ਮਥੂਰਾ ਉਤਰਪ੍ਰਦੇਸ਼ ਅਤੇ ਇੱਕ ਜੁਵਨਾਇਲ ਪੁਤਰ ਮੋਤੀ ਲਾਲ ਵਾਸੀ ਰਘੂਨਾਥ ਖੇੜਾ, ਨਬੰਈ ੳਨਾਉ ਯੂ.ਪੀ ਨੂੰ ਜੀ.ਐਸ.ਕੇ ਹੋਟਲ ਸੈਕਟਰ 52 ਚੰਡੀਗੜ ਤੋ ਕਾਬੂ ਕੀਤਾ ਅਤੇ *ਦੋਸ਼ੀਆ ਪਾਸੋ ਚੋਰੀ ਕੀਤਾ ਸੋਨਾ, ਸੋਨੇ ਦੇ ਗਹਿਣੇ ਵਜਨੀ 4260 ਗਰਾਮ 13 ਮਿਲੀਗਰਾਮ ਅਤੇ ਚਾਦੀ ਦੇ ਫਰਮੇ ਵਜਨੀ 479 ਗਰਾਮ ਕੁੱਲ ਵਜਨ 4739 ਗਰਾਮ 19 ਮਿਲੀਗਰਾਮ, ਜਿੰਨਾ ਦੀ ਕੁੱਲ ਕੀਮਤ ਲਗਭਗ 2 ਕਰੋੜ ਰੁਪਏ ਬਣਦੀ ਹੈ ਅਤੇ ਦੋਸ਼ੀਆ ਪਾਸੋ 87,000/- ਰੁਪਏ ਨਗਦੀ ਅਤੇ ਦੋਸ਼ੀਆ ਕੋਲੋਂ ਤਿੰਨ ਮੋਬਾਇਲ ਜਿੰਨਾ ਵਿੱਚ ਇੱਕ ਆਈ-ਫੋਨ ਅਤੇ 2 ਮੋਬਾਇਲ ਵੀਵੋ ਜੋ ਉਹਨਾ ਵੱਲੋ ਕਰੀਬ 60 ਗਰਾਮ ਸੋਨਾ ਵੇਚ ਕੇ ਖਰੀਦੇ ਗਏ ਸਨ, ਵੀ ਬਰਾਮਦ ਕੀਤੇ ਗਏ ਹਨ ਮੁੱਕਦਮਾ ਵਿੱਚ ਗ੍ਰਿਫਤਾਰ ਦੋਸ਼ੀਆ ਪਾਸੋ ਹੋਰ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img