ਅੰਮ੍ਰਿਤਸਰ, 11 ਸਤੰਬਰ (ਬੁਲੰਦ ਆਵਾਜ਼):- ਇੰਸਪੈਕਟਰ ਰੋਬਿੰਨ ਹੰਸ ਮੁੱਖ ਅਫ਼ਸਰ ਥਾਣਾ ਛੇਹਰਟਾ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੌਰਾਨ ਬਾਈਪਾਸ ਪੁੱਲ ਥੱਲੇ ਪਿੰਡ ਕਾਲੇ ਦੇ ਏਰੀਆਂ ਵਿੱਖੇ ਚੈਕਿੰਗ ਕਰ ਰਹੇ ਸਨ ਤਾਂ ਇੰਡੀਆਂ ਗੇਟ ਲਿੰਕ ਰੋਡ ਤੋਂ ਇੱਕ ਵੈਂਟੋ ਕਾਰ ਰੰਗ ਸਿਲਵਰ ਜਿਸਨੂੰ ਦਲਜੀਤ ਸਿੰਘ ਉਰਫ਼ ਸਾਗਰ ਚਲਾ ਰਿਹਾ ਸੀ, ਇਸ ਪਾਸੋਂ 109 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੇ ਪਿੱਛਲੇ ਲਿੰਕ ਬਾਰੇ ਪਤਾ ਕੀਤਾ ਜਾਵੇਗਾ।