More

    ਥਾਣਾਂ ਡੀ ਡਵੀਜਨ ਦੀ ਪੁਲਿਸ ਨੇ ਦੋ ਝਪਟਮਾਰ ਕੀਤੇ ਕਾਬੂ

    ਖੋਹਿਆ ਮੋਬਾਇਲ ਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਵੀ ਕੀਤਾ ਬਰਾਮਦ

    ਅੰਮ੍ਰਿਤਸਰ, 30 ਜੁਲਾਈ (ਗਗਨ) – ਬੀਤੇ ਦਿਨ ਥਾਣਾਂ ਡੀ ਡਵੀਜਨ ਦੇ ਇਲਾਕੇ ਵਿੱਚ ਪੈਦੇ ਫੁੱਲ਼ਾਂ ਵਾਲਾ ਚੌਕ ਨੇੜਿਓ ਇਕ ਨੌਜਵਾਨ ਪਾਸੋ ਪਸਤੌਲ ਦੀ ਨੋਕ ਤੇ ਮੋਬਾਇਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਮੁਲਜਮਾਂ ਵਿੱਚੋ 2 ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ ਸ:ਹਰਜੀਤ ਸਿੰਘ ਧਾਲੀਵਾਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਕ ਐਕਟਿਵਾ ਤੇ ਇਕ ਮੋਟਰਸਾਈਕਲ ਦੇ ਸਵਾਰ ਪੰਜ ਨੌਜਵਾਨਾਂ ਵਲੋ ਪਸਤੌਲ ਦੀ ਨੋਕ ‘ਤੇ ਇਕ ਵਿਆਕਤੀ ਪਾਸੋ ਮੋਬਾਇਲ ਖੋਹਣ ਸਬੰਧੀ ਥਾਣਾਂ ਡੀ ਡਵੀਜਨ ਵਿਖੇ ਕੇਸ ਦਰਜ ਕਰਨ ਉਪਰੰਤ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਜਾਂਚ ਕਰਦਿਆ ਪੰਜਾਂ ਵਿੱਚੋ ਦੋ ਝਪਟਮਾਰ ਜਿੰਨਾ ਦੀ ਪਹਿਚਾਣ ਵਿਕਾਸਦੀਪ ਸਿੰਘ ਉਰਫ ਦੀਪੂ ਪੁੱਤਰ ਸਵਿੰਦਰ ਸਿੰਘ ਵਾਸੀ ਚੌੜਾ ਬਜਾਰ ਅੰਮ੍ਰਿਤਸਰ ਅਤੇ ਰੋਹਿਤ ਪੁੱਤਰ ਦਰਸ਼ਨ ਸਿੰਘ ਵਾਸੀ ਵਾਸੀ ਗਲੀ ਹਾਤਮਤਾਈ ਗੇਟ ਖਜਾਨਾ ਵਜੋ ਹੋਈ ਹੈ।

    ਉਨਾਂ ਨੂੰ ਏ.ਐਸ.ਆਈ ਚਰਨਜੀਤ ਸ਼ਰਮਾਂ ਵਲੋ ਇਕ ਨਾਕੇ ਦੌਰਾਨ ਵਾਰਦਾਤ ਸਮੇ ਵਰਤੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਨਾਂ ਪਾਸੋ ਖੋਹ ਕੀਤਾ ਮੋਬਾਇਲ ਵੀ ਬਰਾਮਦ ਕੀਤਾ ਗਿਆ ਹੈ , ਜਦੋਕਿ ਬਾਕੀ ਤਿੰਨ ਮੁਲਜਮਾਂ ਜਿੰਨਾ ਵਿੱਚ ਨਿਖਲ, ਲਵ ਸੰਧੂ ਅਤੇ ਸਾਹਿਲ ਹੰਸ ਸ਼ਾਮਿਲ ਹਨ ਉਨਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ, ਜਿੰਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਸ: ਧਾਲੀਵਾਲ ਨੇ ਦੱਸਿਆ ਕਿ ਮੁਲਜਮਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਤੇ ਉਨਾਂ ਪਾਸੋ ਹੋਰ ਪੁਛਗਿੱਛ ਕੀਤੀ ਜਾਏਗੀ। ਇਸ ਸਮੇ ਉਨਾਂ ਨਾਲ ਏ.ਸੀ.ਪੀ ਕੇਦਰੀ ਸ੍ਰੀ ਪ੍ਰਵੇਸ਼ ਚੌਪੜਾ ਅਤੇ ਥਾਣਾਂ ਡੀ ਡਵੀਜਨ ਦੇ ਐਸ.ਐਚ.ਓ ਇੰਸ਼; ਹਰਵਿੰਦਰ ਸਿੰਘ ਵੀ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img