More

    ਥਾਣਾਂ ਕੰਨਟੋਨਮੈਟ ਦੀ ਪੁਲਿਸ ਨੇ ਨਸ਼ਾ ਤਸਕਰਾਂ ਦੀ 25 ਲੱਖ ਰੁਪਏ ਜਾਇਦਾਦ ਕਰਾਈ ਜਬਤ

    ਅੰਮ੍ਰਿਤਸਰ, 30 ਜੁਲਾਈ (ਗਗਨ) – ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ‘ਤੇ ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਨਸ਼ਾ ਸਮੱਗਲਰ ਸੁਨੀਲ ਕੁਮਾਰ ਉਰਫ਼ ਨੌਨੀ ਬਾਕਸਰ ਦੀ ਨਸ਼ੇ ਦੀ ਸਮੱਗਲਿੰਗ ਕਰ ਕੇ ਬਣਾਈ ਲੱਖਾਂ ਦੀ ਜਾਇਦਾਦ ਜ਼ਬਤ ਕਰਵਾਈ ਗਈ ਹੈ।

    ਮਿਲੀ ਜਾਣਕਾਰੀ ਅਨੁਸਾਰ ਥਾਣਾ ਕੰਟੋਨਮੈਂਟ ਦੇ ਐੱਸਐੱਚਓ ਇੰਸਪੈਕਟਰ ਜਸਪਾਲ ਸਿੰਘ ਤੇ ਗਵਾਲਮੰਡੀ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਸੁਸ਼ੀਲ ਕੁਮਾਰ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸੁਨੀਲ ਕੁਮਾਰ ਉਰਫ਼ ਨੌਨੀ ਬਾਕਸਰ ਤੇ ਉਸ ਦੇ ਭਰਾ ਕਪਿਲ ਕੁਮਾਰ ਉਰਫ਼ ਪੱਪਲ ਵਾਸੀ ਗਵਾਲ ਮੰਡੀ ਰਾਮ ਤੀਰਥ ਰੋਡ ਵੱਲੋਂ ਨਸ਼ੇ ਦੀ ਸਮੱਗਲਿੰਗ ਕਰ ਕੇ ਬਣਾਈ ਗਈ ਲੱਖਾਂ ਦੀ ਜਾਇਦਾਦ ਨੂੰ ਜ਼ਬਤ ਕਰਵਾਇਆ ਹੈ।

    ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਮੇਂ ਦੌਰਾਨ ਸੁਨੀਲ ਕੁਮਾਰ ਉਰਫ਼ ਨੌਨੀ ਬਾਕਸਰ ਤੇ ਉਸ ਦੇ ਭਰਾ ਕਪਿਲ ਕੁਮਾਰ ਉਰਫ਼ ਪੱਪਲ ਖ਼ਿਲਾਫ਼ ਮਿਤੀ ਪਹਿਲੀ ਅਪ੍ਰੈਲ 2021 ਨੂੰ ਥਾਣਾ ਕੰਟੋਨਮੈਂਟ ‘ਚ ਮਾਮਲਾ ਦਰਜ ਕਰ ਕੇ 500 ਗ੍ਰਾਮ ਹੈਰੋਇਨ, .32 ਬੋਰ ਦੇ 2 ਪਿਸਤੌਲ, ਕਾਰ, 35,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ।ਇਸ ਸਬੰਧੀ ਮੁਕੱਦਮਾ ਇਸ ਸਮੇਂ ਅਦਾਲਤ ‘ਚ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਦੋਵਾਂ ਭਰਾਵਾਂ ਵੱਲੋਂ ਲੱਖਾਂ ਰੁਪਏ ਦੀ ਜਾਇਦਾਦ ਨਸ਼ੇ ਦੀ ਸਮੱਗਲਿੰਗ ਕਰ ਕੇ ਕਮਾਏ ਪੈਸਿਆਂ ਤੋਂ ਬਣਾਈ ਗਈ ਸੀ। ਥਾਣਾ ਕੰਟੋਨਮੈਂਟ ਦੇ ਐੱਸਐੱਚਓ ਵੱਲੋਂ ਇਨ੍ਹਾਂ ਦੀ ਜਾਇਦਾਦ ਦਾ ਪਤਾ ਲਗਾ ਕੇ ਸਬੰਧਤ ਵਿਭਾਗਾਂ ਤੋਂ ਤਸਦੀਕ ਕਰਾਉਣ ਤੋਂ ਬਾਅਦ ਕੇਸ ਤਿਆਰ ਕਰ ਕੇ ਕੰਪੀਟੈਂਟ ਅਥਾਰਟੀ ਐਂਡ ਐਡਮਨਿਸਟ੍ਰੇਟਰ ਐੱਨਡੀਪੀਐੱਸ ਐਕਟ, ਨਵੀਂ ਦਿੱਲੀ ਨੂੰ ਭੇਜਿਆ ਗਿਆ।

    ਕੰਪੀਟੈਂਟ ਅਥਾਰਟੀ ਐਂਡ ਐਡਮਨਿਸਟ੍ਰੇਟਰ ਐੱਨਡੀਪੀਐੱਸ ਐਕਟ ਨੇ ਕਾਰਵਾਈ ਕਰਦਿਆਂ ਦੋਵਾਂ ਭਰਾਵਾਂ ਦੀ ਜਾਇਦਾਦ, ਜਿਸ ਦੀ ਕੁੱਲ ਕੀਮਤ ਕਰੀਬ 25 ਲੱਖ ਰੁਪਏ ਬਣਦੀ ਹੈ, ਨੂੰ ਜ਼ਬਤ ਕਰਦੇ ਹੋਏ ਜ਼ਿਲ੍ਹਾ ਮਾਲ ਅਫ਼ਸਰ ਅੰਮਿ੍ਤਸਰ ਤੇ ਰੀਜਨਲ ਟਰਾਂਸਪੋਰਟ ਅਫ਼ਸਰ ਈਸਟ ਦਿੱਲੀ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img