More

    ਤੰਦਰੁਸਤ ਰਹਿਣਾ ਹੈ ਤਾਂ ਪੀਓ ਹਫ਼ਤੇ ’ਚ ਤਿੰਨ ਵਾਰ ਜ਼ਰੂਰ ਸਬਜ਼ੀਆਂ ਦਾ ਜੂਸ

    ਪੰਜਾਬ, 1 ਅਕਤੂਬਰ (ਬੁਲੰਦ ਆਵਾਜ ਬਿਊਰੋ) – ਸਬਜ਼ੀਆਂ ਅਤੇ ਫਲਾਂ ਦੇ ਜੂਸ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਹਰੀਆਂ ਸਬਜ਼ੀਆਂ ਖਾਣ ਵਿਚ ਵਧੀਆ ਨਹੀਂ ਲੱਗਦੀਆਂ ਉਹ ਇਨ੍ਹਾਂ ਦਾ ਜੂਸ ਵੀ ਪੀ ਸਕਦੇ ਹਨ। ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਫਤੇ ਵਿਚ ਤਿੰਨ ਦਿਨ ਸਬਜ਼ੀਆਂ ਦਾ ਜੂਸ ਜ਼ਰੂਰ ਪੀਓ। ਘੀਏ ਦਾ ਜੂਸ – ਇਸ ਜੂਸ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਪਿੱਤ ਦੇ ਰੋਗ, ਦਿਲ ਦੇ ਰੋਗ ਅਤੇ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਹਰੇ ਧਨੀਏ ਦਾ ਜੂਸ – ਇਸ ਨਾਲ ਸਰੀਰ ਦਾ ਮੇਟਾਬਾਲਿਜ਼ਮ ਵਧਦਾ ਹੈ ਅਤੇ ਗੰਦਗੀ ਸਰੀਰ ਤੋਂ ੰਬਾਹਰ ਨਿਕਲਦੀ ਹੈ। ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ। ਕਰੇਲੇ ਦਾ ਜੂਸ – ਇਹ ਸ਼ੂਗਰ ਨੂੰ ਠੀਕ ਕਰਦਾ ਹੈ ਅਤੇ ਨਾਲ ਹੀ ਸਰੀਰ ਵਿਚ ਜੰਮੀ ਚਰਬੀ ਨੂੰ ਬਾਹਰ ਕੱਢਦਾ ਹੈ। ਜੇਕਰ ਇਹ ਪੀਣ ਵਿਚ ਕੋੜਾ ਲੱਗਦਾ ਹੈ ਤਾਂ ਤੁਸੀਂ ਇਸ ਵਿਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਪਾਲਕ ਜੂਸ – ਜਿਹੜੇ ਲੋਕ ਡਾਈਟਿੰਗ ਕਰਦੇ ਹਨ ਉਨ੍ਹਾਂ ਦੇ ਲਈ ਇਹ ਬਹੁਤ ਲਾਭਦਾਇਕ ਹੋ ਸਕਦਾ ਹੈ। ਇਹ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਿਆ ਰਹਿੰਦਾ ਹੈ। ਇਸ ਲਈ ਇਸ ਨੂੰ ਪੀਣ ਨਾਲ ਤੰਦਰੁਸਤ ਵਾਲ, ਚਮੜੀ ਅਤੇ ਅੱਖਾਂ ਪ੍ਰਾਪਤ ਹੁੰਦੀਆਂ ਹਨ। ਅੰਬਾਂ ਦਾ ਰਸ – ਗਰਮੀਆਂ ਦੇ ਦਿਨਾਂ ਵਿਚ ਅੰਬਾਂ ਦਾ ਰਸ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਤਰ ਕਰ ਦਿੰਦਾ ਹੈ ਅਤੇ ਸਰੀਰ ਨੂੰ ਧੁੱਪ ਦੇ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।

    ਖੀਰੇ ਦਾ ਜੂਸ – ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਖੀਰੇ ਦਾ ਜੂਸ ਪੀਓ। ਇਹ ਆਸਾਨੀ ਨਾਲ ਪੱਚ ਜਾਂਦਾ ਹੈ ਅਤੇ ਸਰੀਰ ਨੂੰ ਅੰਦਰੋ ਸਾਫ ਵੀ ਕਰਦਾ ਹੈ। ਕੀਵੀ ਜੂਸ – ਇਸ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਵਿਟਮਿਨ ਸੀ ਦੇ ਸੇਵਨ ਨਾਲ ਸਰੀਰ ਦੀ ਬੀਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਬ੍ਰੋਕਲੀ ਜੂਸ – ਇਸ ਵਿਚ ਲੋਹਾ, ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ ਅਚੇ ਵਿਟਾਮਿਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਨੂੰ ਪੀਣ ਨਾਲ ਚਮਕਦਾਰ ਚਮੜੀ ਮਿਲਦੀ ਹੈ। ਇਸ ਨਾਲ ਕੈਂਸਰ ਨਾਲ ਲੜਨ ਵਿਚ ਵੀ ਮਦਦ ਮਿਲਦੀ ਹੈ। ਗਾਜਰ ਵਿਟਾਮਿਨਜ਼ ਅਤੇ ਖਣਿਜਾਂ ਦਾ ਭੰਡਾਰ ਹੈ ਗਾਜਰ ਦਾ ਜੂਸ ਹਰ ਉਮਰ ਵਰਗ ਦੇ ਲੋਕਾਂ ਲਈ ਫਾਇਦੇਮੰਦ ਹੈ ਇਹ ਟਾਨਿਕ ਦਾ ਕੰਮ ਕਰਦਾ ਹੈ, ਸਰੀਰ ਨੂੰ ਊਰਜਾ ਨਾਲ ਭਰ ਦਿੰਦਾ ਹੈ ਅਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਗਾਜਰ ਦੇ ਜੂਸ ਵਿਚ ਕਈ ਐਾਟੀ-ਆਕਸੀਡੈਂਟ ਹੁੰਦੇ ਹਨ, ਜਿਵੇਂ ਵੀਟਾ-ਕੈਰੋਟਿਨ, ਲਾਈਕੋਪੀਨ ਅਤੇ ਲਿਊਟਿਨ ਆਦਿ ਐਲ. ਡੀ. ਐਲ. ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ ਅਤੇ ਖੂਨ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਬਣਾਉਂਦੇ ਹਨ।

    ਇਸ ਵਿਚ ਕੈਲਸ਼ੀਅਮ ਹੋਣ ਦੇ ਕਾਰਨ ਹੱਡੀਆਂ ਮਜ਼ਬੂਤ ਬਣਦੀਆਂ ਹਨ ਅਤੇ ਵਿਟਾਮਿਨ ‘ਏ‘ ਹੋਣ ਦੇ ਕਾਰਨ ਅੱਖਾਂ ਦੀਆਂ ਕਈ ਸਮੱਸਿਆਵਾਂ ਨੂੰ ਘੱਟ ਕਰਨ ਵਿਚ ਮਦਦ ਦਿੰਦਾ ਹੈ ਇਸ ਵਿਚ ਕੈਂਸਰ-ਵਿਰੋਧੀ ਗੁਣ ਵੀ ਹੁੰਦੇ ਹਨ ਗਾਜਰ ਦੇ ਜੂਸ ਵਿਚ ਕੁਦਰਤੀ ਰੂਪ ਵਿਚ ਮਿਠਾਸ ਹੋਣ ਦੇ ਕਾਰਨ ਸਰਦੀਆਂ ਵਿਚ ਸਰੀਰ ਨੂੰ ਠੰਢ ਤੋਂ ਵੀ ਬਚਾਉਂਦਾ ਹੈ। ਗਾਜਰ ਦੇ ਜੂਸ ਦੇ ਨਾਲ ਪਾਲਕ ਦਾ ਜੂਸ ਕਬਜ਼ ਦੂਰ ਕਰਦਾ ਹੈ, ਸਰੀਰ ਵਿਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਤਾਕਤਵਰ ਬਣਾਉਂਦਾ ਹੈ ਗਾਜਰ ਦਾ ਜੂਸ ਚਮੜੀ ਨੂੰ ਸਹੀ ਰੱਖਣ ਵਿਚ ਮਦਦ ਕਰਦਾ ਹੈ ਅਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਵੀ ਰੋਕਦਾ ਹੈ ਜੂਸ ਵਿਚ ਅਦਰਕ ਮਿਲਾ ਕੇ ਪੀਣ ਨਾਲ ਇਸ ਦੇ ਐਾਟੀ-ਆਕਸੀਡੈਂਟ ਤੱਤ ਵਧ ਜਾਂਦੇ ਹਨ, ਜਿਸ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਆਦਿ ਤੋਂ ਬਚਣ ਵਿਚ ਮਦਦ ਮਿਲਦੀ ਹੈ।

    ਸਬਜ਼ੀ ਦੇ ਰੂਪ ਵਿਚ ਇਸ ਦਾ ਪ੍ਰਚਲਣ ਕਾਫੀ ਹੈ, ਕਿਉਂਕਿ ਹਰ ਸਬਜ਼ੀ, ਦਾਲ ਅਤੇ ਸਾਗ ਬਣਾਉਂਦੇ ਸਮੇਂ ਇਸ ਦੀ ਵਰਤੋਂ ਹੁੰਦੀ ਹੈ ਇਹ ਸਵਾਦ ਵਿਚ ਖੱਟਾ ਹੁੰਦਾ ਹੈ ਟਮਾਟਰ ਦਾ ਜੂਸ ਗਾਜਰ, ਚੁਕੰਦਰ, ਖੀਰੇ ਦੇ ਜੂਸ ਵਿਚ ਮਿਲਾ ਕੇ ਪੀਤਾ ਜਾਂਦਾ ਹੈ। ਟਮਾਟਰ ਵਿਚ ਵੀਟਾ ਕੈਰੋਟਿਨ ਅਤੇ ਲਾਈਕੋਪਿਨ ਹੋਣ ਦੇ ਕਾਰਨ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ। ਟਮਾਟਰ ਵਿਚ ਮੌਜੂਦ ਕੈਲਸ਼ੀਅਮ ਅਤੇ ਵਿਟਾਮਿਨ ਸਾਡੀਆਂ ਹੱਡੀਆਂ ਦੇ ਟਿਸ਼ੂ ਦੀ ਮੁਰੰਮਤ ਕਰਨ ਵਿਚ ਮਦਦ ਕਰਦੇ ਹਨ ਸਰਦੀ-ਫਲੂ ਵਰਗੀਆਂ ਬਿਮਾਰੀਆਂ ਵਿਚ ਟਮਾਟਰ ਦਾ ਜੂਸ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ ਟਮਾਟਰ ਉੱਚ ਖੂਨ ਦਬਾਅ ਨੂੰ ਕੰਟਰੋਲ ਵਿਚ ਰੱਖਦੇ ਹਨ ਅਤੇ ਐਲ. ਡੀ. ਐਲ., ਟਰਾਈਗਲਿਸਰਾਈਡਜ਼ ਦੀ ਪੱਧਰ ਨੂੰ ਵੀ ਘੱਟ ਕਰਦਾ ਹੈ। ਟਮਾਟਰ ਦਾ ਜੂਸ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ, ਖੂਨ ਅਤੇ ਯੂਰੀਆ ਸ਼ੂਗਰ ’ਤੇ ਕੰਟਰੋਲ ਕਰਦਾ ਹੈ ਪੀਲੀਏ ਵਿਚ ਟਮਾਟਰ ਦਾ ਸੇਵਨ ਲਾਭਦਾਇਕ ਹੁੰਦਾ ਹੈ ਬਦਹਜ਼ਮੀ, ਕਬਜ਼ ਅਤੇ ਦਸਤ ਵਿਚ ਵੀ ਇਸ ਦਾ ਸੇਵਨ ਲਾਭਦਾਇਕ ਹੁੰਦਾ ਹੈ ਵਿਟਾਮਿਨ ‘ਏ‘ ਇਸ ਵਿਚ ਹੋਣ ਦੇ ਕਾਰਨ ਟਮਾਟਰ ਦਾ ਜੂਸ ਅੱਖਾਂ ਲਈ ਵੀ ਲਾਭਦਾਇਕ ਹੈ ਦੋ ਟਮਾਟਰਾਂ ਦਾ ਜੂਸ ਨਾਸ਼ਤੇ ਵਿਚ ਹਰ ਰੋਜ਼ ਲੈਣ ਨਾਲ ਸਰੀਰ ਨੂੰ ਲਾਭ ਮਿਲਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img