More

    ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਦੀਪਮਾਲਾ ਬੰਦੀ ਛੋੜ ਦਿਵਸ

    ਅੰਮ੍ਰਿਤਸਰ,14 ਨਵੰਬਰ (ਬੁਲੰਦ ਅਵਾਜ਼ ਬਿਊਰੋ):- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਛੋਹ ਪ੍ਰਾਪਤ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹਰ ਸਾਲ ਦੀ ਤਰ੍ਹਾਂ ਦੀਪਮਾਲਾ ਬੰਦੀਛੋੜ ਦਿਵਸ ਅਤੇ ਦੀਪਮਾਲਾ ਮੁਹੱਲਾ ਬੜੀ ਸ਼ਰਧਾ ਭਾਵਨਾ ਤੇ ਚੜਦੀ ਕਲਾ ਨਾਲ ਮਨਾਇਆ ਗਿਆ 12 ਨਵੰਬਰ ਨੂੰ ਤਖਤ ਸੱਚਖੰਡ ਸਾਹਿਬ ਦੇ ਚੌਗਿਰਦੇ ਨੂੰ ਰੰਗ ਬਰੰਗੀ ਰੌਸ਼ਨੀ ਨਾਲ ਰੌਸ਼ਨਾਇਆ ਗਿਆ । ਬੰਦੀਛੋੜ ਦਿਵਸ ਸਮੇਂ ਦੁਨੀਆਂ ਭਰ ਤੋਂ ਪੁੱਜੇ ਸ਼ਰਧਾਲੂਆਂ ਅਤੇ ਹਜ਼ੂਰੀ ਸਾਧ ਸੰਗਤ ਮਾਈ ਭਾਈ ਨੇ ਤਖ਼ਤ ਸਾਹਿਬ ਵਿਖੇ ਦੀਵੇ ਬਾਲ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਤੇ ਪਿਆਰ ਦਾ ਪ੍ਰਗਟਾਵਾ ਕੀਤਾ। ਆਰਤੀ ਉਪਰੰਤ ਗਗਨ ਛੂੰਹਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਵੇਖਣ ਵਾਲਾ ਸੀ ਰਾਤ ਨੂੰ ਬੜੇ ਉਤਸ਼ਾਹ ਨਾਲ ਮਨਾਏ ਗਏ ਬੰਦੀਛੋੜ ਦਿਵਸ ਸਮੇਂ ਮਾਨਯੋਗ ਸਿੰਘ ਸਾਹਿਬ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਰਾਹਨੁਮਾਈ ਹੇਠ ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ 13 ਨਵੰਬਰ ਨੂੰ ਤਖ਼ਤ ਸਾਹਿਬ ਤੋਂ ਬਾਅਦ ਦੁਪਹਿਰ ਚਾਰ ਵਜੇ ਦੀਪਮਾਲਾ ਮਹੱਲਾ ਕੱਢਿਆ ਗਿਆ । ਆਰੰਭ ਸਮੇਂ ਮੁਹੱਲੇ ਦੇ ਸਨਮਾਨ ਵਿੱਚ ਤੋਪ ਦੇ ਫਾਇਰ ਕੀਤੇ ਗਏ । ਗੁਰਦੁਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ ਠਾਨ ਸਿੰਘ ਬੁੰਗਈ ਨੇ ਜਾਣਕਾਰੀ ਸਾਂਝੀ ਕੀਤੀ ਤਖ਼ਤ ਸਾਹਿਬ ਤੋਂ ਨਿਕਲਣ ਵਾਲੇ ਸਾਰੇ ਮੁਹੱਲਿਆਂ ਤੇ ਨਗਰ ਕੀਰਤਨਾਂ ਨੂੰ ਤੋਪ ਦੇ ਫਾਇਰ ਨਾਲ ਸਲਾਮੀ ਦਿੱਤੀ ਜਾਂਦੀ ਹੈ । ਇਹ ਪਰੰਪਰਾ ਸਿਰਫ ਸ੍ਰੀ ਹਜ਼ੂਰ ਸਾਹਿਬ ਵਿਖੇ ਹੀ ਵੇਖਣ ਨੂੰ ਮਿਲਦੀ ਹੈ ਤੇ ਸਦੀਆਂ ਤੋਂ ਏਸੇ ਤਰ੍ਹਾਂ ਚਲੀ ਆ ਰਹੀ ਹੈ । ਮਾਨਯੋਗ ਸਿੰਘ ਸਾਹਿਬ ਵਲੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਦੀਪਮਾਲਾ ਮਹੱਲਾ ਪੂਰੀ ਸੱਜ ਧੱਜ ਸ਼ਾਨੋ ਸ਼ੌਕਤ ਨਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ । ਜਿਸ ਵਿੱਚ ਨਿਸ਼ਾਨਚੀ ਸਿੰਘ, ਨਗਾਰਚੀ ਸਿੰਘ, ਗੁਰੂ ਮਹਾਰਾਜ ਦੇ ਤਬੇਲੇ ਵਿਚੋਂ ਸੋਨਾ ਚਾਂਦੀ ਜੜਤ ਕਾਠੀ ਵਾਲੇ ਘੋੜੇ ਤੇ ਗੁਰੂ ਕੀਆਂ ਲਾਡਲੀਆਂ ਫੌਜਾਂ, ਹਜੂਰੀ ਖਾਲਸਾ ਪੁਰਾਤਨ ਰਵਾਇਤੀ ਸ਼ਸਤਰ ਸਜਾ ਕੇ ਸ਼ਾਮਿਲ ਹੋਏ । ਇਸ ਮਹੱਲੇ ਵਿੱਚ ਸ਼ਾਮਲ ਕੀਰਤਨੀ ਮੰਡਲੀਆਂ, ਗਤਕਾ ਪਾਰਟੀਆਂ, ਬੈਂਡ ਵਾਜੇ ਦੀ ਵਿਲੱਖਣ ਸ਼ੋਭਾ ਦੇਖਿਆਂ ਹੀ ਬਣਦੀ ਸੀ । ਇਹ ਦੀਪਮਾਲਾ ਮਹੱਲਾ ਗੁਰਦੁਆਰਾ ਗੇਟ ਨੰਬਰ ਇੱਕ ਤੋਂ ਆਰੰਭ ਹੋਕੇ ਬਾਬਾ ਨਿਧਾਨ ਸਿੰਘ ਚੌਕ ਤੋਂ ਹੁੰਦਾ ਹੋਇਆ ਹੱਲਾ ਬੋਲ ਚੌਕ ਵਿੱਚ ਪੁੱਜਿਆ ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਇਸ ਚੌਕ ਵਿੱਚ ਹੱਲੇ ਦੀ ਅਰਦਾਸ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਧੂਪੀਆ ਨੇ ਕੀਤੀ । ਹੱਲੇ ਦੀ ਇਹ ਮਰਯਾਦਾ ਪੁਰਾਤਨ ਸਮੇਂ ਗੁਰੂ ਕੇ ਖਾਲਸੇ ਵਲੋਂ ਲੜੇ ਗਏ ਯੁੱਧਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੀ ਹੈ। ਇਸ ਤੋਂ ਬਾਅਦ ਇਹ ਮਹੱਲਾ ਗੁਰਦੁਆਰਾ ਬਉਲੀ ਦਮਦਮਾ ਸਾਹਿਬ, ਬਾਵਨਾ ਚੌਕ, ਸ੍ਰ: ਭਗਤ ਸਿੰਘ ਰੋਡ, ਅਬਿਚਲਨਗਰ, ਮੋਢਾ ਤੋਂ ਹੁੰਦਾ ਹੋਇਆ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪੁੱਜਿਆ। ਏਥੇ ਥੋੜੇ ਵਿਸ਼ਰਾਮ ਉਪਰੰਤ ਤਕਰੀਬਨ ਰਾਤ ਸਾਢੇ ਦਸ ਵਜੇ ਤਖ਼ਤ ਸਾਹਿਬ ਵਿਖੇ ਵਾਪਿਸ ਪਹੁੰਚਿਆ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਰਿਟਾਇਰਡ ਆਈ.ਏ.ਐਸ. ਨੇ ਦੀਪਮਾਲਾ ਮਹੱਲਾ ਵਿੱਚ ਸ਼ਾਮਲ ਹੋਈਆਂ ਸਮੂੰਹ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਹਜ਼ੂਰੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img