More

    ਡੈਂਟਲ ਪੰਦਰਵਾੜਾ ਪੂਰਨ ਕਾਮਯਾਬੀ ਨਾਲ ਹੋਇਆ ਸਮਾਪਤ : ਸਿਵਲ ਸਰਜਨ ਡਾ ਚਰਨਜੀਤ ਸਿੰਘ

    ਅੰਮ੍ਰਿਤਸਰ, 1 ਦਸੰਬਰ (ਹਰਪਾਲ ਸਿੰਘ) – ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੁਦਨ ਜੀ ਦੀ ਪ੍ਰਧਾਨਗੀ ਹੇਠਾਂ, ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠਾਂ, ਜਿਲਾ੍ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ ਜਗਨਜੋਤ ਕੋਰ ਵਲੋ ਮਿਤੀ 14 ਨਵੰਬਰ ਤੋ 29 ਨਵੰਬਰ ਤੱਕ ਮਨਾਏ ਗਏ ਵਿਸ਼ੇਸ਼ ਡੈਂਟਲ ਪੰਦਰਵਾੜੇ ਪੰਦਰਵਾੜੇਦਾ ਸਮਾਪਨ ਸਮਾਂਰੋਹ ਆਈ.ਐਮ.ਏ. ਹਾਲ ਵਿਖੇ ਕੀਤਾ ਗਿਆ ਇਸ ਅਵਸਰ ਤੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੁਦਨ ਅਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋਂ ਕੁੱਲ 192 ਡੈਂਚਰ ਵਾਲੇ ਮਰੀਜਾਂ ਵਿਚੋਂ 25 ਮਰੀਜਾਂ ਨੂੰ ਮੁਫਤ ਡੈਂਚਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੁਦਨ ਨੇ ਸਮੂਹ ਡੈਂਟਲ ਡਾਕਟਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਹੋਰ ਵੀ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾਂ ਚਾਹੀਦਾ ਹੈ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਭਰ ਵਿੱਚ ਸਾਰੀਆ ਸਿਹਤ ਸੰਸਥਾਵਾ ਵਿੱਚ ਲਗਭਗ 73 ਕੈਂਪਾਂ ਲਗਾ ਕੇ ਲਗਭਗ 7411 ਮਰੀਜਾਂ ਨੂੰ ਲਾਭ ਦਿੱਤਾ ਗਿਆ ਹੈ ਜਿਸ ਵਿਚ ਮਰੀਜਾਂ ਦੇ ਦੰਦਾਂ ਦੀ ਜਾਂਚ, ਹਰ ਤਰਾਂ ਦੇ ਇਲਾਜ, ਟੈਸਟ, ਦੰਦਾਂ ਦੇ ਡੈਂਚਰ, ਦਵਾਈਆਂ ਅਤੇ ਦੰਦਾਂ ਦੇ ਸਾਰੇ ਪਰਸੀਜਰ ਆਦਿ ਦੀਆਂ ਸਹੂਲਤਾਂ ਬਿਲਕੁਲ ਮੁਫਤ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਦੰਦਾ ਅਤੇ ਮਸੂੜੇਆ ਦੀ ਦੇਖਭਾਲ ਲਈ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਵੀ ਲਗਾਏ ਗਏ ਹਨ।ਇਸ ਅਵਸਰ ਤੇ ਜਿਲਾ੍ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ ਜਗਨਜੋਤ ਕੋਰ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਣ ਜਿਲੇ੍ ਭਰ ਵਿਚ 22 ਡੈਂਟਲ ਸਰਜਨਾਂ ਵਲੋਂ ਵੱਖ-ਵੱਖ ਸਕੁਲਾਂ ਵਿਚ ਜਾ ਕੇ ਬੱਚਿਆ ਦੇ ਦੰਦਾ ਦਾ ਚੈਕ-ਅੱਪ ਵੀ ਕੀਤਾ ਗਿਆ ਅਤੇ ਸਕੂਲੀ ਬੱਚਿਆ ਨੂੰ ਮੁਫਤ ਡੈਂਟਲ ਕਿੱਟਾਂ ਵੀ ਵੰਡੀਆ ਗਈਆਂ ਅਤੇ ਸਕੂਲਾਂ ਵਿਚ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ।ਇਸਤੋਂ ਇਲਾਵਾ ਜਿਲ੍ਹੇ ਭਰ ਦੇ ਸਾਰੇ ਡੇਰੇ ਅਤੇ ਪਛੜੇ ਇਲਾਕਿਆ ਵਿੱਚ ਵਿਸ਼ੇਸ਼ ਜਾਗਰੁਕਤਾ ਕੈਪ ਲਗਾਕੇ ਲੋਕਾ ਨੂੰ ਦੰਦਾ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾ੍ ਬੀਸੀਜੀ ਅਫਸਰ ਡਾ ਰਾਘਵ ਗੁਪਤਾ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਸੁਖਦੇਵ ਸਿੰਘ ਅਟਵਾਲ, ਡਾ ਪਰਮਿੰਦਰ ਸਿੰਘ, ਡਾ ਮੀਨਾਕਸ਼ੀ, ਡਾ ਸੌਰਵ, ਡਾ ਰਜਿੰਦਰ ਕੌਰ, ਡਾ ਸਾਰੀਕਾ, ਡਾ ਪ੍ਰਭਜੋਤ ਸਿੰਘ, ਡਾ ਮਮਤਾ, ਮੈਡਮ ਸੁਮਨ ਅਤੇ ਸਮੂਹ ਸਟਾਫ ਹਾਜਰ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img