ਡੇੰਗੂ,ਚਿਕਨਗੁਨੀਆ ਅਤੇ ਮਲੇਰੀਆ ਤੋਂ ਬਚਾਅ ਸਬੰਧਿਤ ਮੀਟਿੰਗ

ਡੇੰਗੂ,ਚਿਕਨਗੁਨੀਆ ਅਤੇ ਮਲੇਰੀਆ ਤੋਂ ਬਚਾਅ ਸਬੰਧਿਤ ਮੀਟਿੰਗ

ਅੰਮ੍ਰਿਤਸਰ, 09 ਸਤੰਬਰ (ਬੁਲੰਦ ਆਵਾਜ਼):-ਸਿਵਲ ਸਰਜਨ ਅਮ੍ਰਿਤਸਰ ਡਾ:ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਹਰਜੋਤ ਕੌਰ ਜੀ ਦੀ ਮੌਜੂਦਗੀ ਵਿੱਚ ਮਹੀਨਾਂਵਾਰ ਮੀਟਿੰਗ ਹੋਈ। ਜਿਸ ਦੌਰਾਨ ਜਿਲ਼ਾ ਐਪੀਡਿਮੋਲੋਜਿਸਟ ਨੇ ਦੱਸਿਆ ਕਿ ਮੱਛਰ ਦੀ ਪੈਦਾਇਸ਼ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਪਾਸੇ ਹੁਣ ਹੋਰ ਵੱਧ ਧਿਆਨ ਦਿੱਤਾ ਜਾਵੇ ਕਿੳਂਕਿ ਬਰਸਾਤਾਂ ਹੋਣ ਕਾਰਨ ਮੱਛਰ ਦੀ ਪੈਦਾਇਸ਼ ਦਾ ਬਹੁਤ ਵਾਧਾ ਹੁੰਦਾ ਹੈ ਅਤੇ ਖਾਸ ਕਰ ਡੇਂਗੂ ਬੁਖਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਮੀਟਿੰਗ ਵਿੱਚ ਅਮ੍ਰਿਤਸਰ ਜਿਲੇ ਦੇ ਸੀ ਐਚ ਸੀ,ਪੀ ਐਚ ਸੀ ਦੇ ਹੈਡਕੁਆਟਰ ਦੇ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਮੇਲ ਨਾਲ ਮੀਟਿੰਗ ਕੀਤੀ ਗਈ। ਇਸ ਮੌਂਕੇ ਡਾ.ਨਵਦੀਪ ਕੌਰ, ਜਿਲ਼ਾ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਗੁਰਦੇਵ ਸਿੰਘ ਢਿੱਲੋਂ, ਸਹਾਇਕ ਮਲੇਰੀਆ ਅਫਸਰ ਰਾਮ ਮਹਿਤਾ, ਕੰਵਲ ਬਲਰਾਜ ਸਿੰਘ ਸਮਰਾ ਵੀ ਹਾਜ਼ਰ ਸਨ। ਜਿਲਾ ਐਪੀਡਿਮੋਲੋਜਿਸਟ ਨੇ ਕਿਹਾ ਕਿ ਮੀਟਿੰਗ ਨਾਲ ਸਬੰਧਿਤ ਜਾਣਕਾਰੀ ਬਾਰੇ ਸਾਰੇ ਮਲਟੀਪਰਪਜ ਹੈਲਥ ਵਰਕਰਾਂ ਨੂੰ ਦੱਸਿਆ ਜਾਵੇ ਤਾਂ ਕੀ ਏਰੀਏ ਵਿੱਚ ਡੇਂਗੂ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ ਜਿਸ ਨਾਲ ਡੇਂਗੂ ਬੁਖਾਰ ਦੇ ਕੇਸਾਂ ਵਿੱਚ ਵਾਧਾ ਨਾਂ ਸਕੇ।ਇਸ ਮੀਟਿੰਗ ਵਿੱਚ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਪ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਨਵਦੀਪ ਸਿੰਘ ਚੀਮਾ, ਗੁਰਦੇਵ ਸਿੰਘ ਬੱਲ, ਸੁਖਦੇਵ ਸਿੰਘ, ਰਵਿੰਦਰ ਸਿੰਘ, ਗੁਰਵੇਲ ਚੰਦ, ਰਾਜਿੰਦਰਸਿੰਘ, ਬਲਵਿੰਦਰ ਸਿੰਘ ਅਤੇ ਜਿਲੇ ਦੇ ਹੋਰ ਵੀ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਹਾਜ਼ਰ ਸਨ।

Bulandh-Awaaz

Website: