ਡੇਂਗੂ ਤੇ ਵਾਰ ਡੇੰਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧਿਤ ਮੁਹਿੰਮ

ਡੇਂਗੂ ਤੇ ਵਾਰ ਡੇੰਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧਿਤ ਮੁਹਿੰਮ

ਅੰਮ੍ਰਿਤਸਰ, 14 ਸਤੰਬਰ (ਬੁਲੰਦ ਆਵਾਜ਼):-ਪੰਜਾਬ ਸਰਕਾਰ, ਸਿਹਤ ਵਿਭਾਗ ਦੇ ਹੁਕਮਾਂ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾ:ਕਿਰਨਦੀਪ ਕੌਰ, ਜਿਲਾ ਐਪੀਡੀਮੌਲੋਜਿਸਟ ਡਾ.ਹਰਜੋਤ ਕੌਰ, ਸੀਨੀਅਰ ਮੈਡੀਕਲ ਅਫਸਰ ਇੰਚ ਸੀ ਐਚ ਸੀ ਤਰਸਿੱਕਾ ਐਸ ਐਮ ਓ ਡਾਕਟਰ ਮੋਨਾ ਚਤਰਥ ਦੀ ਰਹਿਨੁਮਾਈ ਹੇਠ ਅਤੇ ਸਹਾਇਕ ਮਲੇਰੀਆ ਅਫਸਰ ਕੰਵਲ ਬਲਰਾਜ ਸਿੰਘ ਦੀ ਯੋਗ ਅਗਵਾਈ ਹੇਠ ਮਿਤੀ 13-09-2024 ਨੂੰ ਸੀ ਐਚ ਸੀ ਤਰਸਿੱਕਾ ਦੇ ਅਧੀਨ ਆਉਂਦੇ ਸਬ ਸੈਂਟਰ ਟਾਗਰਾਂ ਅਧੀਨ ਅਤੇ ਨੇੜੇ ਦੇ ਏਰੀਏ ਵਿੱਚ ਐੰਟੀ ਮਲੇਰੀਆ ਸਪਰੇ ਅਤੇ ਬ੍ਰੀਡਿੰਗ ਚੈੱਕ ਕੀਤੀ। ਡੇਂਗੂ ਤੇ ਵਾਰ ” ਅਭਿਆਨ ਤਹਿਤ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਆਪਣੇ ਘਰਾਂ,ਆਲੇ ਦੁਆਲੇ ਅਤੇ ਸਕੂਲਾਂ ਦੀ ਸਾਫ ਸਫਾਈ ਰੱਖਣ, ਵਾਧੂ ਪਾਣੀ ਨਾ ਖੜ੍ਹਾ ਹੋਣ ਦੇਣ, ਫਰਿੱਜਾਂ ਦੀ ਹੇਠਲੀ ਪਿਛਲੇ ਪਾਸੇ ਵੇਸਟ ਪਾਣੀ ਵਾਲੀ ਟਰੇਅ, ਕੂਲਰ, ਗਮਲੇ, ਟਾਇਰ, ਕਬਾੜ ਆਦਿ ਵਿੱਚ ਪਾਣੀ ਜਮਾਂ ਨਾਂ ਹੋਣ ਦੇਣ ਬਾਰੇ ਦੱਸਿਆ ਗਿਆ। ਇਸ ਮੁਹਿੰਮ ਤਹਿਤ ਸੀਨੀਅਰ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਅਜਮੇਰ ਸਿੰਘ ਸੋਹੀ ਅਤੇ ਰਵਿੰਦਰ ਸਿੰਘ ਹੈਲਥ ਸੁਪਰਵਾਈਜ਼ਰ ਨੇ ਡੇਂਗੂ ਬੁਖਾਰ ਦੇ ਲੱਛਣ, ਬਚਾਅ ਅਤੇ ਮੁਫਤ ਇਲਾਜ ਬਾਰੇ ਦੱਸਿਆ ਟੀਮ ਦੇ ਨਾਲ ਐਮ ਪੀ ਐਚ ਡਬਲਯੂ ਜਗਜੀਤ ਸਿੰਘ ਟਾਂਗਰਾਂ,ਜਸਪਾਲ ਸਿੰਘ ,ਪ੍ਰਿੰਸ ਕੁਮਾਰ ਅਤੇ ਬਰੀਡਿੰਗ ਚੈੱਕਰ ਡੇਂਗੂ ਜਾਗਰੂਕਤਾਂ ਮੁਹਿੰਮ ਵਿੱਚ ਸ਼ਾਮਲ ਸਨ।

Bulandh-Awaaz

Website: