More

    ਡੀ.ਸੀ.ਪੀ ਲਾਅ ਐਡ ਆਰਡਰ ਭੰਡਾਲ ਕੋਰੋਨਾ ਦੌਰਾਨ ਨਿਭਾਈਆਂ ਵਧੀਆਂ ਸੇਵਾਵਾਂ ਲਈ ਸਨਮਾਨਿਤ

    ਅੰਮ੍ਰਿਤਸਰ, 29 ਜੂਨ (ਗਗਨ) – ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ ਵਲੋ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਆਮ ਜਨਤਾ ਲਈ ਰਾਸ਼ਨ, ਦਵਾਈਆਂ ਤੇ ਰੋਜਾਨਾ ਵਰਤੋ ਵਾਲੀਆਂ ਵਸਤੂਆਂ ਦੀ ਸਪਲਾਈ ਯਕੀਨੀ ਬਨਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ, ਉਥੇ ਮਈ/ਜੂਨ 2021 ਵਿੱਚ ਕੋਰਾਨਾ ਦੀ ਆਈ ਦੂਜੀ ਵੇਵ ਦੌਰਾਨ ਆਕਸੀਜਨ ਦੀ ਕਮੀ ਦੂਰ ਕਰਨ ਅਤੇ ਇਸ ਦੀ ਕਾਲਾਬਜਾਰੀ ਰੋਕਣ ਲਈ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਵਲੋ ਡੀ.ਸੀ.ਪੀ ਲਾਅ ਐਡ ਆਰਡਰ ਸ: ਪ੍ਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਵਿੱਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਿਪਾਹੀ ਤੋ ਲੈਕੇ ਏ.ਡੀ.ਸੀ.ਪੀ ਰੈਕ ਦੇ ਅਧਿਕਾਰੀਆ ਨੂੰ ਸ਼ਾਮਿਲ ਕੀਤਾ ਗਿਆ।

    ਜਿੰਨਾ ਵਲੋ ਸਖਤ ਮਹਿਨਤ ਕਰਕੇ ਦਿਨ ਰਾਤ ਤਨਦੇਹੀ ਨਾਲ ਡਿਊਟੀ ਨਿਭਾਉਦਿਆਂ ਸ਼ਹਿਰੀ ਖੇਤਰ ਵਿੱਚ ਆਕਸੀਜਨ ਸੰਲੈਡਰਾਂ ਦੀ ਕਾਲਾਬਜਾਰੀ ਰੋਕਕੇ ਲੋੜਵੰਦਾਂ ਤੱਕ ਆਕਸੀਜਨ ਪਾਹੁੰਚਾ ਕੇ ਕਈ ਕੀਮਤੀ ਜਾਨਾਂ ਬਚਾਈਆ । ਜਿਸ ਕਰਕੇ ਪੁਲਿਸ ਕਮਿਸ਼ਨਰ ਡਾ: ਗਿੱਲ ਵਲੋ ਡੀ.ਸੀ.ਪੀ ਸ: ਭੰਡਾਲ ਦਾ ਨਾਮ ਇਸ ਉਤਮ ਸੇਵਾ ਲਈ ਸ਼ਿਫਾਰਸ਼ ਕੀਤੇ ਜਾਣ ਤੋ ਬਾਅਦ ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਵਲੋ ਅੱਜ ਸ: ਭੰਡਾਲ ਤੇ ਉਨਾਂ ਦੀ ਟੀਮ ਨੂੰ ਡੀ.ਜੀ.ਪੀ ਐਕਸਲੈਡਰੀ ਰਿਵਾਰਡ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਿਥੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਵੀ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img