More

    ਡੀ.ਟੀ.ਐੱਫ਼. ਨੇ ਮੁੱਖ ਮੰਤਰੀ ਦੇ ਨਾਂ ਡੀਸੀ ਲੁਧਿਆਣਾ ਨੂੰ ਦਿੱਤਾ ਮੰਗ ਪੱਤਰ

    ਡੀ ਟੀ ਐਫ ਦਾ ਜ਼ਿਲਾ ਇਜਲਾਸ 29 ਜਨਵਰੀ ਨੂੰ ਪੈਂਸ਼ਨਰ ਭਵਨ ਲੁਧਿਆਣਾ ਵਿਖੇ ਹੋਵੇਗਾ

    ਲੁਧਿਆਣਾ, 25 ਜਨਵਰੀ (ਹਰਮਿੰਦਰ ਮੱਕੜ) – ਡੈਮੋਕਰੈਟਿਕ ਟੀਚਰਜ਼ ਫ਼ਰੰਟ ਲੁਧਿਆਣਾ ਵੱਲੋਂ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ। ਇਸ ਮੌਕੇ ਡੀਟੀਐਫ ਲੁਧਿਆਣਾ ਦੇ ਜਿਲਾ ਸਕੱਤਰ ਦਲਜੀਤ ਸਮਰਾਲਾ, ਡੀਟੀਐਫ ਦੇ ਜਿਲਾ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਖੰਨਾ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗ ਪੱਤਰ ਵਿੱਚ ਸਰਕਾਰ ਤੋ ਮੰਗ ਕੀਤੀ ਗਈ ਹੈ ਕਿ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਪੇਂਡੂ ਭੱਤੇ, ਬਾਰਡਰ ਭੱਤੇ, ਸਾਇੰਸ ਪ੍ਰੈਕਟੀਕਲ ਭੱਤੇ ਸਮੇਤ ਬੰਦ ਕੀਤੇ 37 ਕਿਸਮ ਦੇ ਭੱਤੇ ਬਹਾਲ ਕੀਤੇ ਜਾਣ, ਏ.ਸੀ.ਪੀ. ਸਕੀਮ 3-7-11-15 ਲਾਗੂ ਕੀਤੀ ਜਾਵੇ, ਤਨਖਾਹ ਕਮਿਸ਼ਨ ਅਧੀਨ ਸਾਰੇ ਕਾਡਰਾਂ ਨੂੰ 2.72 ਦਾ ਗੁਣਾਂਕ ਦਿੱਤਾ ਜਾਵੇ, 180 ਈ.ਟੀ.ਟੀ. ਅਧਿਆਪਕਾਂ ‘ਤੇ ਜਬਰੀ 7ਵਾਂ ਕੇਂਦਰੀ ਪੇਅ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਸਿੱਧੀ ਭਰਤੀ ਰਾਹੀਂ ਐੱਚ.ਟੀ., ਸੀ.ਐੱਚ.ਟੀ., ਮੁੱਖ ਅਧਿਆਪਕ ਤੇ ਪ੍ਰਿੰਸੀਪਲਜ਼ ਦਾ ਪਰਖ ਕਾਲ ਇੱਕ ਸਾਲ ਕੀਤਾ ਜਾਵੇ, 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਜਨਰਲਾਈਜ਼ ਕਰਦੇ ਹੋਏ 119% ਦੇ ਹਿਸਾਬ ਨਾਲ ਡੀ.ਏ. ਦਾ ਬਕਾਇਆ ਦਿੱਤਾ ਜਾਵੇ ਅਤੇ ਇਸ ਅਨੁਸਾਰ ਹੀ ਤਨਖਾਹ ਫਿਕਸ ਕੀਤੀ ਜਾਵੇ ਕੱਚੇ, ਆਊਟਸੋਰਸ ਅਧਿਆਪਕਾਂ ਅਤੇ ਸੋਸਾਇਟੀਆਂ ਅਧੀਨ ਕੰਪਿਊਟਰ ਅਧਿਆਪਕਾਂ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਮੇਤ ਰੈਗੂਲਰ ਕੀਤਾ ਜਾਵੇ, ਸਭ ਤਰ੍ਹਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਨਿਰੰਤਰਤਾ ਅਤੇ ਤੇਜ਼ੀ ਲਿਆਂਦੀ ਜਾਵੇ, ਕਾਮਰਸ ਅਤੇ ਸਾਇੰਸ ਦੇ ਵਿਸ਼ਿਆਂ ਸਮੇਤ ਸਕੂਲਾਂ ਵਿੱਚ ਬਣਦੀਆਂ ਹਰ ਕਿਸਮ ਦੀਆਂ ਪੋਸਟਾਂ ਮੰਨਜੂਰ ਕਰਕੇ ਭਰੀਆਂ ਜਾਣ, 2018 ਤੋਂ ਬਾਅਦ ਪਦ-ਉੱਨਤ ਹੋਣ ਵਾਲੇ ਸਾਰੇ ਅਧਿਆਪਕਾਂ ‘ਤੇ ਵਿਸ਼ੇ ਦਾ ਵਿਭਾਗੀ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜ਼ਮੀ ਕੀਤੀ ਸ਼ਰਤ ਹਟਾਈ ਜਾਵੇ।

    ਇਸ ਦੇ ਨਾਲ ਹੀ ਜੱਥੇਬੰਦੀ ਨੇ ਮੰਗ ਕੀਤੀ ਹੈ ਕਿ ਅਧਿਆਪਕ ਆਗੂਆਂ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਗੁਰਪ੍ਰੀਤ ਪਸ਼ੌਰੀਆ, ਪਰਵਿੰਦਰ ਸਿੰਘ ਉੱਭਾਵਾਲ ਤੇ ਯਾਦਵਿੰਦਰ ਪਾਲ ਧੂਰੀ ਉੱਪਰ ਦਰਜ ਝੂਠੇ ਕੇਸਾਂ ਅਤੇ ਜਾਰੀ ਕੀਤੀਆਂ ਨਿਰ-ਆਧਾਰ ਦੋਸ਼ ਰੱਦ ਕੀਤੇ ਜਾਣ। ਇਸ ਮੌਕੇ ਜੱਤੇਬੰਦੀ ਦੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਬਲਾਕ ਖੰਨਾ ਦੇ ਪ੍ਰਧਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਉਕਤ ਸਮੁੱਚੀਆਂ ਮੰਗਾਂ ਦੇ ਸਿਲਸਿਲੇ ਵਿੱਚ ਅਗਲੇ ਸੰਘਰਸ਼ਾਂ ਦੇ ਪ੍ਰੋਗਰਾਮ ਉਲੀਕਣ ਲਈ ਅਤੇ ਜ਼ਿਲ੍ਹਾ ਲੁਧਿਆਣਾ ਦੀ ਨਵੀਂ ਲੀਡਰਸ਼ਿਪ ਦੀ ਚੋਣ ਲਈ ਮਿਤੀ 29 ਜਨਵਰੀ ਨੂੰ ਪੈਂਨਸ਼ਨਰ ਭਵਨ ਲੁਧਿਆਣਾ ਵਿਖੇ ਜੱਥੇਬੰਦੀ ਦਾ ਡੈਲੀਗੇਟ ਇਜਲਾਸ ਹੋਵੇਗਾ।

    ਇਸੇ ਕੜੀ ਵਿੱਚ ਮਿਤੀ 28 ਜਨਵਰੀ ਨੂੰ ਖੰਨਾ ਬਲਾਕ 1 ਦੀ ਨਵੀਂ ਲੀਡਰਸ਼ਿਪ ਦੀ ਚੋਣ ਖੰਨਾ ਵਿਖੇ ਇਕ ਵੱਖਰੇ ਡੈਲੀਗੇਟ ਇਜਲਾਸ ਵਿੱਚ ਕੀਤੀ ਜਾਵੇਗੀ। ਇਸ ਅਵਸਰ ਉੱਤੇ ਰਾਜਿੰਦਰ ਸਿੰਘ (ਬਲਾਕ ਪ੍ਰਧਾਨ ਮਾਛੀਵਾੜਾ. -2), ਹਰਜੀਤ ਸਿੰਘ ਸੁਧਾਰ (ਬਲਾਕ ਸਕੱਤਰ ਸੁਧਾਰ), ਹਰਪਿੰਦਰ ਸਿੰਘ ਸ਼ਾਹੀ (ਬਲਾਕ ਪ੍ਰਧਾਨ ਖੰਨਾ -2), ਸੁਖਦੇਵ ਸਿੰਘ ਹਠੂਰੀਆ (ਬਲਾਕ ਪ੍ਰਧਾਨ ਸਿੱਧਵਾਂ ਬੇਟ), ਅਮਨਦੀਪ ਸਿੰਘ ਜਲਾਜਨ (ਬਲਾਕ ਪ੍ਰਧਾਨ ਦੋਰਾਹਾ), ਹੁਸ਼ਿਆਰ ਸਿੰਘ (ਬਲਾਕ ਪ੍ਰਧਾਨ ਮਾਛੀਵਾੜਾ -1), ਸੁਖਵਿੰਦਰ ਸਿੰਘ (ਬਲਾਕ ਸਕੱਤਰ ਜਗਰਾਓਂ), ਹਰਦੀਪ ਸਿੰਘ (ਸਕੱਤਰ ਸਿੱਧਵਾਂ ਬੇਟ), ਗੁਰਦੀਪ ਸਿੰਘ ਹੇਰਾਂ (ਬਲਾਕ ਪ੍ਰਧਾਨ ਸੁਧਾਰ), ਰਾਣਾ ਆਲਮ ਦੀਪ, ਪਰਮਜੀਤ ਸਿੰਘ, ਸਤਵਿੰਦਰ ਪਾਲ ਸਿੰਘ, ਗੁਰਮਿੰਦਰ ਸਿੰਘ, ਧਰਮਜੀਤ ਸਿੰਘ, ਰਣਜੀਤ ਮਣੀ ਸਿੰਘ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img