More

    ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਅਤੇ ਮੈਡੀਕਲ ਕਾਲਜ ਦੀ ਨਵੀਂ ਟੀਮ ਨਾਲ ਮੀਟਿੰਗ

    ਅੰਮ੍ਰਿਤਸਰ, 2 ਜੁਲਾਈ (ਰਛਪਾਲ ਸਿੰਘ)-ਕੋਵਿਡ-19 ਸਬੰਧੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਿਹਤ ਵਿਭਾਗ ਅਤੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਦੀ ਹਾਲ ਹੀ ਵਿਚ ਨਵੀਂ ਆਈ ਟੀਮ, ਜਿਸ ਵਿਚ ਨਵੇਂ ਸਿਵਲ ਸਰਜਨ ਤੇ ਨਵੇਂ ਪ੍ਰਿੰਸੀਪਲ ਸ਼ਾਮਿਲ ਹਨ, ਨਾਲ ਅਗਲੀ ਰਣਨੀਤੀ ਤੈਅ ਕਰਨ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਵੱਲੋਂ ਵਿਸਥਾਰਤ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਢਿੱਲੋਂ ਨੇ ਦੋਵਾਂ ਨਵੇਂ ਆਏ ਅਧਿਕਾਰੀਆਂ ਦਾ ਸਵਾਗਤ ਕਰਦੇ ਕਿਹਾ ਕਿ ਕੋਵਿਡ ਉਤੇ ਫ਼ਤਿਹ ਪਾਉਣ ਵਿਚ ਤੁਸੀਂ ਮੋਹਰੀ ਭੂਮਿਕਾ ਅਦਾ ਕਰਨੀ ਹੈ, ਇਸ ਲਈ ਤੁਹਾਡਾ ਦੋਵਾਂ ਦਾ ਤਾਲਮੇਲ ਬਹੁਤ ਅਹਿਮੀਅਤ ਰੱਖਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸ਼ੱਕੀ ਤੇ ਦੂਸਰੇ ਲੋਕਾਂ ਦੇ ਨਮੂਨੇ ਲੈਣ ਦਾ ਜੋ ਕੰਮ ਚੱਲ ਰਿਹਾ ਹੈ, ਉਸ ਦਾ ਨਤੀਜਾ ਛੇਤੀ ਤੋਂ ਛੇਤੀ ਦੇਣ ਲਈ ਗੁਰੂ ਨਾਨਕ ਹਸਪਤਾਲ ਦੀ ਟੀਮ ਵੱਲੋਂ ਕੰਮ ਕੀਤਾ ਜਾਵੇ, ਤਾਂ ਜੋ ਕੋਵਿਡ-19 ਦੇ ਮਰੀਜਾਂ ਦਾ ਇਲਾਜ ਤੇ ਉਨਾਂ ਦੇ ਸੰਪਰਕਾਂ ਤੱਕ ਪਹੁੰਚਣ ਵਿਚ ਜ਼ਿਆਦਾ ਤੇਜ਼ੀ ਨਾਲ ਕੰਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜਿਲ•ੇ ਵਿਚੋਂ ਕੋਵਿਡ-19 ਦੀ ਚੇਨ ਤੋੜੀ ਜਾਵੇ, ਇਸ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਿਵਲ ਤੇ ਪੁਲਿਸ ਵਿਭਾਗ ਵੱਲੋਂ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਪਰ ਇਹ ਸਾਰਾ ਕੁੱਝ ਤਾਂ ਹੀ ਸੰਭਵ ਹੈ ਜੇਕਰ ਸਾਡੀ ਸਾਰੀ ਟੀਮ ਇਕ ਹੋ ਕੇ ਕੰਮ ਕਰੇ। ਉਨਾਂ ਹਦਾਇਤ ਕੀਤੀ ਕਿ ਜਿਸ ਇਲਾਕੇ ਵਿਚੋਂ ਕੋਵਿਡ-19 ਦੇ ਕੇਸ ਮਿਲਦੇ ਹਨ, ਉਸ ਨੂੰ ਕੰਟੇਨਮੈਂਟ ਜੋਨ ਬਨਾਉਣ ਤੇ ਉਥੇ ਪ੍ਰਬੰਧ ਕਰਨ ਲਈ ਟੈਕਨੀਕਲ ਕਮੇਟੀ ਕੰਮ ਕਰੇਗੀ, ਜਿਸ ਵਿਚ ਸਿਵਲ ਸਰਜਨ, ਜਿਲਾ ਐਪੀਡੋਮੋਲਿਜਸਟ, ਗੁਰੂ ਨਾਨਕ ਹਸਪਤਾਲ ਦਾ ਨੋਡਲ ਅਧਿਕਾਰੀ ਤੇ ਸਿਵਲ ਦਾ ਨੋਡਲ ਅਧਿਕਾਰੀ ਸ਼ਾਮਿਲ ਹਨ। ਉਨਾਂ ਹਦਾਇਤ ਕੀਤੀ ਕਿ ਉਕਤ ਇਲਾਕਿਆਂ ਦੀ ਮੈਪਿੰਗ, ਹੱਦਾਂ ਤੈਅ ਕਰਨ, ਮਾਈਕਰੋ ਪਲੇਨਿੰਗ ਬਨਾਉਣ ਅਤੇ ਹੋਰ ਚੁਣੌਤੀਆਂ ਲਈ ਉਕਤ ਕਮੇਟੀ ਕੰਮ ਕਰੇਗੀ। ਉਨਾਂ ਕਿਹਾ ਕਿ ਇਸ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਹੀ ਪੁਲਿਸ ਤੇ ਸਿਵਲ ਅਮਲਾ ਕੰਮ ਕਰਨ ਲਈ ਜ਼ਿੰਮੇਵਾਰ ਹੋਵੇਗਾ।
    ਇਸ ਮੌਕੇ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਅਨਮਜੌਤ ਕੌਰ ਸਹਾਇਕ ਕਮਿਸ਼ਨਰ, ਡਾ. ਨਵਦੀਪ ਸਿੰਘ ਸਿਵਲ ਸਰਜਨ, ਡਾ. ਮਦਨ ਮੋਹਨ ਸ਼ਰਮਾ, ਡਾ. ਰਾਜੀਵ ਦੇਵਗਨ ਪ੍ਰਿੰਸੀਪਲ ਮੈਡੀਕਲ ਕਾਲਜ, ਡਾ. ਵੀਨਾ ਚਤਰਥ, ਡਾ. ਰਮਨ ਸ਼ਰਮਾ ਮੈਡੀਕਲ ਸੁਪਰਡੈਂਟ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img