ਅੰਮ੍ਰਿਤਸਰ, 22 ਸਤੰਬਰ (ਗਗਨ) – ਸੀਨੀਅਰ ਆਈ.ਪੀ.ਐਸ. ਅਧਿਕਾਰੀ ਡਾ: ਸੁਖ਼ਚੈਨ ਸਿੰਘ ਗਿੱਲ ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।ਨਾਂ ਦੀ ਥਾਂ ਆਈ.ਪੀ.ਐਸ ਅਧਿਕਾਰੀ ਸ੍ਰੀ ਨੌਨਿਹਾਲ ਸਿੰਘ ਨੂੰ ਲਗਾਇਆ ਗਿਆ ਹੈ ਜਦੋਕਿ ਸ: ਲੁਧਿਆਣਾ ਰੇਜ ਦੇ ਡੀ.ਆਈ.ਜੀ ਗੁਰਪ੍ਰੀਤ ਸਿੰਘ ਭੁੱਲ਼ਰ ਨੂੰ ਲੁਧਿਆਣਾ ਦਾ ਪੁਲਿਸ ਕਮਿਸਨਰ ਲਗਾਇਆ ਗਿਆ ਹੈ। ਡਾ: ਸੁਖ਼ਚੈਨ ਸਿੰਘ ਗਿੱਲ ਇਸ ਤੋਂ ਪਹਿਲਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਸਨ। ਉਹ ਕੁਝ ਹੀ ਸਮਾਂ ਪਹਿਲਾਂ ਅੰਮ੍ਰਿਤਸਰ ਤੋਂ ਤਬਾਦਲੇ ਤਹਿਤ ਜਲੰਧਰ ਆਏ ਸਨ ਪਰ ਹੁਣ ਉਹਨਾਂ ਦਾ ਤਬਾਦਲਾ ਮੁੜ ਅੰਮ੍ਰਿਤਸਰ ਵਿਖ਼ੇ ਕਰ ਦਿੱਤਾ ਗਿਆ ਹੈ।ਡਾ: ਸੁਖ਼ਚੈਨ ਸਿੰਘ ਗਿੱਲ ਆਈ.ਪੀ.ਐਸ. ਸ੍ਰੀ ਵਿਕਰਮਜੀਤ ਦੁੱਗਲ ਦੀ ਥਾਂ ਲੈਣਗੇ ਜਿਨ੍ਹਾਂ ਦੀ ਅਗਲੀ ਨਿਯੁਕਤੀ ਬਾਰੇ ਹੁਕਮ ਅਜੇ ਜਾਰੀ ਕੀਤੇ ਜਾਣੇ ਹਨ।