More

    ਡਰਾਇਵਿੰਗ ਲਾਇਸੰਸ ਲੈਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ

    ਇੰਡੀਅਨ ਰੈੱਡ ਕਰਾਸ ਸੁਸਾਇਟੀ ਤਰਨਤਾਰਨ ਨੇ ਲਗਾਇਆ ਮੁੱਢਲੀ ਸਹਾਇਤਾ ਬਾਰੇ ਸਿਖਲਾਈ ਕੈਂਪ

    ਤਰਨਤਾਰਨ,3 ਅਗਸਤ (ਬੁਲੰਦ ਆਵਾਜ ਬਿਊਰੋ) – ਡਿਪਟੀ ਕਮਿਸ਼ਨਰ ਤਰਨਤਾਰਨ ਸ.ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਡੀਅਨ ਰੈੱਡ ਕਰਾਸ ਸੁਸਾਇਟੀ ਤਰਨ ਤਾਰਨ ਵੱਲੋਂ ਕਾਰਜਕਾਰੀ ਸਕੱਤਰ ਤੇਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਡਰਾਈਵਿੰਗ ਲਾਇਸੰਸ ਬਣਾਉਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਲਈ ਬਾਰੇ ਸ਼ੁਰੂ ਕੀਤੇ ਸਿਖਲਾਈ ਕੈਂਪਾਂ ਦੀ ਲਡ਼ੀ ਤਹਿਤ ਗੋਇੰਦਵਾਲ ਸਾਹਿਬ ਦੇ ਬਹਿਲ ਵਿਖੇ ਸਿਖਲਾਈ ਕੈਂਪ ਲਗਾਇਆ ਗਿਆ।

    ਇਸ ਦੀ ਸ਼ੁਰੂੁਆਤ ਰੈੱਡ ਕਰਾਸ ਸੁਸਾਇਟੀ ਤਰਨਤਾਰਨ ਦੇ ਕਾਰਜਕਾਰੀ ਸਕੱਤਰ ਤੇਜਿੰਦਰ ਸਿੰਘ ਰਾਜਾ ਵੱਲੋਂ ਕੀਤੀ ਗਈ।ਇਸ ਮੌਕੇ ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਬਣਵਾਉਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੋੜ ਪੈਣ ਸਮੇ ਇਸ ਜਾਣਕਾਰੀ ਤੋਂ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ ਉਨ੍ਹਾਂ ਜਿੱਥੇ ਸਿਖਿਆਰਥੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਖੂਨ ਦਾਨ ਵਰਗੇ ਮਹਾਨ ਕਾਰਜਾ ਬਾਰੇ ਸਮਾਜ ਸੇਵੀ ਕੰਮਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ । ਇਸੇ ਤੋ ਪ੍ਰੇਰਿਤ ਹੋ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ 4 ਅਗਸਤ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਸਿਖਿਆਰਥੀ ਵਲੰਟੀਅਰ ਤੋਰ ਤੇ ਖੂਨ ਦਾਨ ਕਰ ਰਹੇ ਹਨ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪ ਸਿਖਲਾਈ ਸੁਪਰਵਾਈਜ਼ਰ ਸੁਰਜੀਤ ਸਿੰਘ ਨਿੱਝਰ, ਬਿਕਰਮਜੀਤ ਸਿੰਘ, ਜੀ ਅੈੱਮ ਤੇਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img