More

    ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦਾ ਪੰਜਵਾਂ ਇਜਲਾਸ ਸਫ਼ਲਤਾ ਪੂਰਵਕ ਨੇਪਰੇ ਚੜਿਆ

    ਪੰਜਾਬ, 29 ਅਗਸਤ (ਬੁਲੰਦ ਆਵਾਜ ਬਿਊਰੋ) – ਅੱਜ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ, ਪੰਜਾਬ ਦਾ ਪੰਜਵਾਂ ਡੈਲੀਗੇਟ ਇਜਲਾਸ ਕੀਤਾ ਗਿਆ। ਇਜਲਾਸ ਵਿੱਚ ਵੱਖ-ਵੱਖ ਕਾਰਖਾਨਿਆਂ ਦੇ ਲਗਭਗ 60 ਡੈਲੀਗੇਟਾਂ ਨੇ ਹਿੱਸਾ ਲਿਆ। ਯੂਨਿਅਨ ਦੇ ਪ੍ਰਧਾਨ ਰਾਜਵਿੰਦਰ ਵੱਲੋਂ ਰਿਪੋਰਟ ਪੜੀ ਗਈ, ਜਿਸ ਵਿੱਚ ਯੂਨੀਅਨ ਦੀਆਂ ਪ੍ਰਾਪਤੀਆਂ ਤੇ ਕਮੀਆਂ ਦਾ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਕੰਮਾਂ ਉੱਤੇ ਨੁਕਤਾਵਾਰ ਗੱਲ ਕੀਤੀ। ਇਸ ਤੋਂ ਬਾਅਦ ਇਜਲਾਸ ਵਿੱਚ ਸ਼ਾਮਲ ਡੈਲੀਗੇਟਾਂ ਨੇ ਰਿਪੋਰਟ ‘ਤੇ ਭਰਵੀਂ ਵਿਚਾਰ-ਚਰਚਾ ਕੀਤੀ। ਡੈਲੀਗੇਟਾਂ ਨੇ ਜੱਥੇਬੰਦੀ ਦੇ ਕੰਮ ਸੁਚਾਰੂ ਢੰਗ ਨਾਲ਼ ਚਲਾਉਣ ਲਈ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ। 8 ਮੈਂਬਰੀ ਕਮੇਟੀ ਨੇ ਰਾਜਵਿੰਦਰ ਨੂੰ ਪ੍ਰਧਾਨ, ਗੁਰਦੀਪ ਨੂੰ ਉਪ-ਪ੍ਰਧਾਨ, ਜਗਦੀਸ਼ ਨੂੰ ਜਨਰਲ ਸਕੱਤਰ, ਧਰਮੇਸ਼ ਨੂੰ ਸਕੱਤਰ, ਛੋਟੇਲਾਲ ਅਤੇ ਰਾਮ ਸਿੰਘ ਨੂੰ ਖਜ਼ਾਨਚੀ, ਧਰਮਿੰਦਰ, ਰਵਿੰਦਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ‘ਤੇ ਭਰਾਤਰੀ ਜਥੇਬੰਦੀਆਂ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਥੀ ਬਿੰਨੀ ਨੇ ਵਧਾਈ ਦਿੱਤੀ।
    ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨਿਅਨ ਦੇ ਪ੍ਰਧਾਨ ਰਾਜਵਿੰਦਰ ਨੇ ਕਰੋਨਾ ਬਹਾਨੇ ਸਰਕਾਰ ਵੱਲੋਂ ਥੋਪੇ ਜ਼ਬਰੀ ਲਾਕਡਾਉਨ ਦੀ ਨਖੇਧੀ ਕੀਤੀ ਅਤੇ ਇਸ ਬਹਾਨੇ ਕਿਰਤ ਕਨੂੰਨਾਂ ਨੂੰ ਛਾਂਗ ਕੇ ਚਾਰ ਲੇਬਰ ਕੋਡ ਬਣਾਉਣ ਦੇ ਮਜ਼ਦੂਰ ਵਿਰੋਧੀ ਅਤੇ ਸਰਮਾਏਦਾਰ ਪੱਖੀ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਮਜ਼ਦੂਰ ਵਿਰੋਧੀ ਚਾਰ-ਲੇਬਰ ਕੋਡ, ਨਵੇਂ ਖੇਤੀ ਕਨੂੰਨ, ਬਿਜਲੀ ਸੋਧ ਬਿਲ 2020 ਆਦਿ ਜਿਹੇ ਲੋਕਦੋਖੀ ਕਦਮ ਚੁੱਕ ਕੇ ਅਤੇ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਤਹਿਤ ਸਰਮਾਏਦਾਰਾਂ ਨੂੰ ਖੁੱਲ੍ਹ ਦੇ ਕੇ ਮਜ਼ਦੂਰ-ਕਿਰਤੀ ਅਬਾਦੀ ਉੱਪਰ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਬੋਝ ਲਲੱਦ ਰਹੀ ਹੈ। ਇਹਨਾਂ ਹਲਾਤਾਂ ਵਿੱਚ ਮਜ਼ਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਸ਼ੁਰੂ ਤੋਂ ਹੀ ਮਜ਼ਦੂਰ-ਕਿਰਤੀ ਅਬਾਦੀ ਨੂੰ ਸਿੱਖਿਅਤ ਅਤੇ ਲਾਮਬੰਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਮਜ਼ਦੂਰਾਂ-ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੇਗੀ। ਇਜਲਾਸ ਵਿੱਚ ਕਿਰਤ ਕਨੂੰਨਾਂ ਨੂੰ ਛਾਂਗ ਕੇ ਚਾਰ ਲੇਬਰ ਕੋਡਾਂ ‘ਚ ਬਦਲਣ, ਨਵੇਂ ਖੇਤੀ ਕਨੂੰਨ ਲਿਆਉਣ, ਸਰਕਾਰੀ ਸਾਧਨਾਂ ਦੇ ਨਿੱਜੀਕਰਨ ਨੂੰ ਛੋਟ ਦੇ ਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾਉਣ, ਬੁੱਧੀਜੀਵੀਆਂ ‘ਤੇ ਝੂਠੇ ਪਰਚੇ ਪਾ ਕੇ ਨਜਾਇਜ਼ ਗ੍ਰਿਫ਼ਤਾਰੀਆਂ ਕਰਨ ਦੇ ਵਿਰੋਧ ਵਿੱਚ ਮਤੇ ਪਾਸ ਕੀਤੇ ਗਏ। ਇਜਲਾਸ ਸਮੇਂ ਮੰਚ-ਸੰਚਾਲਨ ਸਾਥੀ ਜਗਦੀਸ਼ ਨੇ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img