ਟੇਬਲ ਟੈਨਿਸ ਟੂਰਨਾਮੈਂਟ ਵਿੱਚ ਅੰਮ੍ਰਿਤਸਰ ਨੇ ਕੀਤਾ ਪਹਿਲਾ ਸਥਾਨ ਹਾਸਲ

ਟੇਬਲ ਟੈਨਿਸ ਟੂਰਨਾਮੈਂਟ ਵਿੱਚ ਅੰਮ੍ਰਿਤਸਰ ਨੇ ਕੀਤਾ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 19 ਸਤਬੰਰ (ਬੁਲੰਦ ਆਵਾਜ਼):-68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਟੇਬਲ ਟੈਨਿਸ ਅੰਡਰ 19 ਲੜਕੀਆਂ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਸਥਾਨਕ ਸਕੂਲ ਭਵਨਜ ਐਸ ਐਲ ਅੰਮ੍ਰਿਤਸਰ ਵਿਖੇ ਕਰਵਾਏ ਗਏ। ਜਿਸ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਪਟਿਆਲਾ ਦੀ ਟੀਮ ਨੇ ਦੂਸਰਾ ਅਤੇ ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ। ਜਿਲਾ ਸਪੋਰਟਸ ਕੋਆਰਡੀਨੇਟਰ ਆਸ਼ੂ ਵਿਸ਼ਾਲ ਨੇ ਦੱਸਿਆ ਕਿ ਸਟੇਟ ਟੂਰਨਾਮੈਂਟ ਤੋਂ ਬਾਅਦ ਚੰਗੇ ਖਿਡਾਰੀਆਂ ਦੀ ਚੋਣ ਸਕੂਲ ਨੈਸ਼ਨਲ ਖੇਡਾਂ ਲਈ ਕੀਤੀ ਜਾਣੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ, ਉਪ ਜਿਲਾ ਸਿੱਖਿਆ ਅਫਸਰ ਰਜੇਸ਼ ਖੰਨਾ, ਜ਼ਿਲਾ ਸਪੋਰਟਸ ਕੋਆਰਡੀਨੇਟਰ ਆਸ਼ੂ ਵਿਸ਼ਾਲਪ੍ਰਿੰਸੀਪਲ ਸੋਨੀਆ ਸਹਿਦੇਵ, ਪ੍ਰਿੰਸੀਪਲ ਮੋਨਿਕਾ ,ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਹਰਪ੍ਰੀਤ ਪਾਲ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਸਰੀਰਕ ਸਿੱਖਿਆ ਅਧਿਆਪਕਡੀਪੀਈਪੀਟੀਆਈ ਹਾਜ਼ਰ ਸਨ।

Bulandh-Awaaz

Website: