ਅੰਮ੍ਰਿਤਸਰ, 2 ਅਗਸਤ (ਗਗਨ) – ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਜੇਠੂਵਾਲ ਤੋਂ ਕਿਸਾਨਾਂ ਦਾ ਇਕ ਵੱਡਾ ਜੱਥਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਟਾਰੀ ਹਲਕੇ ਦੀ ਇਕਾਈ ਜੇਠੂਵਾਲ ਵੱਲੋ ਇਕਾਈ ਦੇ ਪ੍ਰਧਾਨ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਤੋ ਅਰਦਾਸ ਕਰਨ ਉਪਰੰਤ ਕਿਸਾਨਾਂ/ਮਜ਼ਦੂਰਾਂ ਦੇ ਵੱਲੋ ਹੰਕਾਰੀ ਸਰਕਾਰ ਵਿਰੁੱਧ ਅਰੰਭੇ ਸੰਘਰਸ਼ ਵਿੱਚ ਸਾਮਲ ਹੋਣ ਲਈ ਟਿਕਰੀ ਬਾਰਡਰ ਲਈ ਰਵਾਨਾ ਹੋਇਆ।ਇਸ ਮੌਕੇ ਤੇ ਭਾਈ ਮਨਜੀਤ ਸਿੰਘ,ਡਾ: ਤਲਵਿੰਦਰ ਸਿੰਘ,ਚਰਨਜੀਤ ਸਿੰਘ,ਸੰਦੀਪ ਸਿੰਘ,ਚਰਨਜੀਤ ਸਿੰਘ,ਟਹਿਲ ਸਿੰਘ,ਰਣਜੀਤ ਸਿੰਘ ਅਰੋੜਾ,ਜਤਿੰਦਰ ਸਿੰਘ,ਸੋਨੂੰ,ਸੁਖਰਾਜ ਸਿੰਘ,ਅਤੇ ਸੁੱਚਾ ਸਿੰਘ ਮੈਬਰ ਪੰਚਾਇਤ ਹਾਜਿਰ ਸਨ।
ਟਿਰਕੀ ਬਾਰਡਰ ਲਈ ਕਿਸਾਨਾਂ ਦਾ ਜਥਾ ਰਵਾਨਾ
