ਟਕਾਪੁਰ ਦੀ ਟੀਮ ਬਲਾਕ ਪੱਧਰੀ ਮੁਕਾਬਲੇ ਵਿੱਚ ਰਹੀ ਜੇਤੂ

ਟਕਾਪੁਰ ਦੀ ਟੀਮ ਬਲਾਕ ਪੱਧਰੀ ਮੁਕਾਬਲੇ ਵਿੱਚ ਰਹੀ ਜੇਤੂ

ਅੰਮ੍ਰਿਤਸਰ, 11 ਸਤੰਬਰ (ਬੁਲੰਦ ਆਵਾਜ਼):- ਕਸਬਾ ਤਰਸਿੱਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ‘ਖੇਡਾਂ ਵਤਨ ਪੰਜਾਬ ਦੀਆਂ ‘ ਖੇਡ ਮੁਕਾਬਲਿਆਂ ਵਿੱਚ ਫੁੱਟਬਾਲ ਦੇ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਪਿੰਡ ਟਕਾਪੁਰ ਦੀ ਟੀਮ ਨੇ ਚੰਨਣਕੇ ਦੀ ਟੀਮ ਨੂੰ 2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਤੋਂ ਬਾਅਦ ਇਹ ਟੀਮ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਦੀ ਹੱਕਦਾਰ ਹੋ ਗਈ ਹੈ। ਟਕਾਪੁਰ ਫੁੱਟਬਾਲ ਅਕੈਡਮੀ ਦੇ ਸੰਸਥਾਪਕ ਸ੍ਰ ਗੁਰਬਿੰਦਰ ਸਿੰਘ ਬੱਲ ਯੂ ਐਸ ਏ ਵੱਲੋਂ ਫੋਨ ਰਾਹੀਂ ਅਕੈਡਮੀ ਪ੍ਰਬੰਧਕਾਂ ਅਤੇ ਟੀਮ ਸਟਾਫ ਨੂੰ ਵਧਾਈ ਦਿੱਤੀ ਗਈ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਟਕਾਪੁਰ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।

Bulandh-Awaaz

Website: