More

    ਜੰਮੂ: ਊਧਮਪੁਰ ‘ਚ ਜ਼ਿਲਾ ਅਦਾਲਤ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਹੋਈ ਮੌਤ, 14 ਜ਼ਖਮੀ

    ਕਸ਼ਮੀਰ, 9 ਮਾਰਚ (ਬੁਲੰਦ ਆਵਾਜ ਬਿਊਰੋ) – ਜੰਮੂ-ਕਸ਼ਮੀਰ ਦੇ ਊਧਮਪੁਰ  ਦੇ ਸਲਾਥੀਆ ਚੌਕ ‘ਚ IED ਨਾਲ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਦਕਿ 14 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਧਮਾਕੇ ਦੀ ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤਾ ਅਤੇ ਐੱਫਐੱਸਐੱਲ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਡੀਜੀ ਜੰਮੂ ਮੁਕੇਸ਼ ਸਿੰਘ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਅਜਿਹਾ ਲੱਗਦਾ ਹੈ ਕਿ ਇਹ ਇੱਕ ਆਈਈਡੀ ਧਮਾਕਾ ਹੈ। ਉਨ੍ਹਾਂ ਨੇ ਦੱਸਿਆ ਕਿ ਆਈਈਡੀ ਦੁਆਰਾ ਕੀਤਾ ਗਿਆ ਧਮਾਕਾ ਬਹੁਤ ਹਲਕਾ ਸੀ, ਜਿਸ ਕਾਰਨ ਬਹੁਤ ਛੋਟਾ ਇਲਾਕਾ ਹੀ ਇਸ ਦੀ ਲਪੇਟ ਵਿੱਚ ਆਇਆ ਹੈ। ਇਸ ਧਮਾਕੇ ਦੇ ਸਮੇਂ ਉਸ ਥਾਂ ‘ਤੇ ਮੌਜੂਦ ਲੋਕਾਂ ਦਾ ਨੁਕਸਾਨ ਹੋਇਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img