More

    ਜੇਕਰ ਸਰਕਾਰ ਤੇ ਮਨੇਜਮੈਂਟ ਨੇ ਸੀ ਆਰ ਏ 295/19 ਦਾ ਮਸਲਾ ਜਲਦ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਸ਼ੁਰੂ ਕਰਨ ਤੋਂ ਗੁਰੇਜ ਨਹੀਂ ਕਰਾਂਗੇ : ਮਹਿਦੂਦਾਂ, ਗੋਰੀਆ

    ਮਾਮਲਾ ਰੋਕੀਆਂ ਤਨਖਾਹਾਂ ਅਤੇ ਪਰਚੇ ਰੱਦ ਕਰਵਾ ਸਾਥੀਆਂ ਦੀ ਬਹਾਲੀ ਦਾ

    ਲੁਧਿਆਣਾ 24 ਮਈ (ਹਰਮਿੰਦਰ ਮੱਕੜ) – 2 ਮਈ ਨੂੰ ਮਜਦੂਰ ਦਿਵਸ ਉੱਤੇ ਹੱਕਾਂ ਦੇ ਹੋ ਰਹੇ ਘਾਣ ਦੇ ਖਿਲਾਫ 23 ਮਈ ਤੋਂ ਸੰਘਰਸ਼ ਵਿੱਢਣ ਦੇ ਕੀਤੇ ਐਲਾਨ ਮੁਤਾਬਿਕ ਅੱਜ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਆਪਣੇ ਸਾਥੀਆਂ ਹਰਦੀਪ ਸਿੰਘ ਹੈਪੀ ਗੋਰੀਆ, ਵਰੁਣ ਭਾਟੀਆ, ਗੁਰਪ੍ਰੀਤ ਸਿੰਘ ਅਤੇ ਓਮੇਸ਼ ਕੁਮਾਰ ਨੂੰ ਨਾਲ ਲੈਕੇ ਸੁੰਦਰ ਨਗਰ ਡਵੀਜ਼ਨ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਬਿਜਲੀ ਨਿਗਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਜੇਕਰ ਸੀ ਆਰ ਏ 295/19 ਦਾ ਮਸਲਾ ਸਰਕਾਰ ਤੇ ਮਨੇਜਮੈਂਟ ਨੇ ਜਲਦ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਸ਼ੁਰੂ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ ਆਰ ਏ 295/19 ਤਹਿਤ ਭਰਤੀ ਹੋਏ ਸਹਾਇਕ ਲਾਈਨ ਮੈਨਾਂ ਦਾ 3 ਸਾਲ ਦਾ ਪਰਖ਼ ਕਾਲ ਪੂਰਾ ਹੋ ਚੁੱਕਾ ਹੈ ਉਸਦੇ ਬਾਵਯੂਦ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਉਨ੍ਹਾਂ ਸੀ ਆਰ ਏ 295/19 ਤਹਿਤ ਭਰਤੀ ਹੋਏ ਮੁਲਾਜਮਾਂ ਵਿਚੋਂ ਕੁਝ ਉੱਤੇ ਤਜੁਰਬਾ ਸਰਟੀਫਿਕੇਟਾਂ ਕਾਰਨ ਦਰਜ ਕੀਤੇ ਪਰਚਿਆਂ ਦੀ ਗੱਲ ਕਰਦਿਆਂ ਕਿਹਾ ਕਿ ਇਹ ਵੀ ਬਿਲਕੁੱਲ ਗਲਤ ਹੋ ਰਿਹਾ ਹੈ।

    ਭਰਤੀ ਤੋਂ ਪਹਿਲਾਂ ਤਜੁਰਬਾ ਸਰਟੀਫਿਕੇਟਾਂ ਦੀਆਂ ਸ਼ਰਤਾਂ ਨੂੰ ਸਪੱਸ਼ਟ ਨਹੀਂ ਕੀਤਾ ਗਿਆ ਸੀ ਜਿਸ ਕਾਰਨ 10 ਨੰਬਰਾਂ ਦੀ ਛੋਟ ਲੈਣ ਲਈ ਸਾਥੀਆਂ ਵੱਲੋਂ ਲਗਾਏ ਸਰਟੀਫਿਕੇਟਾਂ ਉੱਤੇ ਫਰਜੀ ਹੋਣ ਦੀ ਤਲਵਾਰ ਲਟਕਾ ਕਈ ਸਹਾਇਕ ਲਾਈਨ ਮੈਨਾਂ ਉੱਤੇ ਕ੍ਰਾਈਮ ਬ੍ਰਾਂਚ ਵੱਲੋਂ ਪਰਚੇ ਦਰਜ ਕਰ ਦਿੱਤੇ ਗਏ। ਉਨ੍ਹਾਂ ਰੋਕੀਆਂ ਤਨਖਾਹਾਂ ਅਤੇ ਪਰਚੇ ਰੱਦ ਕਰਵਾ ਸਾਥੀਆਂ ਦੀ ਬਹਾਲੀ ਦਾ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਬਿਜਲੀ ਨਿਗਮ ਦੇ ਚੇਅਰਮੈਨ ਸ੍ਰ ਬਲਦੇਵ ਸਿੰਘ ਸਰਾਂ ਅਤੇ ਬਿਜਲੀ ਮੰਤਰੀ ਸਤ ਹਰਭਜਨ ਸਿੰਘ ਈਟੀਓ ਨਾਲ ਉਨ੍ਹਾਂ ਦੀਆਂ ਹੋਈਆਂ ਮੀਟਿੰਗਾਂ ਦੌਰਾਨ ਦੋਵਾਂ ਵੱਲੋਂ ਸਾਡੀਆਂ ਮੰਗਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਹੈ। ਜਿਸ ਦੇ ਮੱਦੇਨਜਰ ਅੱਜ ਸਿਰਫ ਸੁੰਦਰ ਨਗਰ ਡਵੀਜ਼ਨ ਦੇ ਮੁੱਖ ਗੇਟ ਉੱਤੇ ਰੋਸ ਧਰਨਾ ਦਿੱਤਾ ਗਿਆ ਹੈ ਅਤੇ ਜੇਕਰ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਅਤੇ ਮਨੇਜਮੈਂਟ ਖਿਲਾਫ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img