More

    ਜੂਨ 1984 ਘੱਲੂਘਾਰੇ ਦੇ ਸ਼ਹੀਦੀ ਸਮਾਗਮ ਸੰਬੰਧੀ ਗੁਰਦੁਆਰਾ ਸਿੰਘ ਸਭਾ ਹੁਸ਼ਿਆਰਪੁਰ ਵਿਖੇ ਹੋਈ ਆਵਾਜ਼ ਏ ਕੌਮ ਜਥੇਬੰਦੀ ਦੀ ਮੀਟਿੰਗ 

    ਅੰਮ੍ਰਿਤਸਰ, 22 ਮਈ (ਬੁਲੰਦ ਅਵਾਜ਼ ਬਿਊਰੋ) – ਆਵਾਜ਼ ਏ ਕੌਮ ਜਥੇਬੰਦੀ ਨੇ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਭਾਰਤੀ ਹਕੂਮਤ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ‘ਤੇ ਟੈਂਕਾਂ-ਤੋਪਾਂ ਨਾਲ ਹਮਲਾ ਕੀਤਿਆਂ ਨੂੰ ੩੯ ਵਰ੍ਹੇ ਬੀਤ ਗਏ ਹਨ ਪਰ ੩੯ ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਭਾਰਤੀ ਹਕੂਮਤ ਦੀ ਨੀਤੀ ਵਿੱਚ, ਭਾਰਤੀ ਹਕੂਮਤ ਦੇ ਰਵੱਈਏ ਵਿਚ ਕੋਈ ਤਬਦੀਲੀ ਨਹੀਂ ਆਈ। ਭਾਰਤੀ ਹਕੂਮਤ ਅੱਜ ਵੀ ਉਸੇ ਹੀ ਸਿੱਖ ਵਿਰੋਧੀ ਅਤੇ ਪੰਜਾਬ ਮਾਰੂ ਨੀਤੀ ਤਹਿਤ ਕੰਮ ਕਰ ਰਹੀ ਹੈ, ਜਿਸ ਨੀਤੀ ਤਹਿਤ ਉਹ 1984 ਵਿਚ ਕਰ ਰਹੀ ਸੀ, ਭਾਰਤ ਸਟੇਟ ਵਲੋਂ ਸਿੱਖਾਂ ਦੀ ਨਸਲਕੁਸ਼ੀ ਅੱਜ ਵੀ ਜਾਰੀ ਹੈ, ਜੇਕਰ ਕੋਈ ਸਿੱਖ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਭਾਰਤੀ ਹਕੂਮਤ ਵਲੋਂ ਉਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ, NSA, UAPA ਵਰਗੇ ਕਾਲ਼ੇ ਮੁਕੱਦਮੇ ਦਰਜ਼ ਕਰਕੇ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਭਾਰਤੀ ਹਕੂਮਤ ਅੱਜ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਪੰਜਾਬ ਦੀ ਧਰਤੀ ‘ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਦੀਆਂ ਘਟਨਾਵਾਂ ਆਮ ਗੱਲ ਬਣਾ ਦਿੱਤੀ ਗਈ। ਭਾਰਤ ਸਟੇਟ ਵਲੋਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੇ ਗੁਰਦੁਆਰਿਆਂ ਤੋਂ ਸ਼ੁਰੂ ਕੀਤਾ ਬੇਅਦਬੀਆਂ ਦਾ ਕੰਮ‌, ਅੱਜ ਸਾਡੇ ਤਖਤਾਂ ਅਤੇ ਇਤਿਹਾਸਕ ਅਸਥਾਨਾਂ ‘ਤੇ ਪਹੁੰਚ ਚੁੱਕਾ ਹੈ। ਸਿੱਖਾਂ ਨੂੰ ਇੱਕ ਭਰਮ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂ‌ਣ ‘ਤੇ ਪੰਜਾਬ ਵਿੱਚ ਬਦਲਾਅ ਆ ਸਕਦਾ ਹੈ, ਅਸੀਂ ਪਹਿਲਾਂ ਵੀ ਉਨ੍ਹਾਂ ਨੂੰ ਸੁਚੇਤ ਕਰਦੇ ਰਹੇ ਸਾਂ ਕਿ ਜਦੋਂ ਤੱਕ ਹਕੂਮਤ ਦੀ ਨੀਤੀ ਵਿੱਚ ਬਦਲਾਅ ਨਹੀਂ ਆਉਂਦਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਤੇ ਹੋਇਆ ਵੀ ਉਹੀ ਕਿ ਬੇਅਦਬੀਆਂ ਬਾਦਲ ਦਲ ਦੀ ਸਰਕਾਰ ਵੇਲੇ ਵੀ ਹੋਈਆਂ, ਕਾਂਗਰਸ ਵੇਲੇ ਵੀ ਹੋਈਆਂ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਬੇਅਦਬੀ ਦਾ ਸਿਲਸਿਲਾ ਉਸੇ ਤਰ੍ਹਾਂ ਹੀ ਜਾਰੀ ਹੈ।

    ਯੂਪੀ-ਬਿਹਾਰ, ਹਿਮਾਚਲ ਆਦਿ ਸੂਬਿਆਂ ਤੋਂ ਪੰਜਾਬ ਵਿੱਚ ਵੱਧ ਰਹੇ ਪ੍ਰਵਾਸੀਆਂ ਦੇ ਵੱਧ ਰਹੇ ਪ੍ਰਵਾਸ ‘ਤੇ ਬੋਲਦਿਆਂ ਕਿਹਾ ਕਿ ਇਹ ਰੁਝਾਨ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜੋ ਕਿ ਪੰਜਾਬ ਲਈ ਬਹੁਤ ਖਤਰਨਾਕ ਸਿੱਧ ਹੋ ਰਿਹਾ ਹੈ। ਇਸ ਪਿੱਛੇ ਭਾਰਤੀ ਹਕੂਮਤ ਦਾ ਸਿੱਧਾ ਮਕਸਦ ਪੰਜਾਬ ਨੂੰ ਆਰਥਿਕ, ਰਾਜਨੀਤੀ, ਧਾਰਮਿਕ, ਸਮਾਜਿਕ ਤੌਰ ‘ਤੇ ਕਮਜ਼ੋਰ ਕਰਕੇ ਪੰਜਾਬ ਨੂੰ ਖ਼ਤਮ ਕਰਨ ਦਾ ਹੈ। ਸ਼ਹੀਦੀ ਸਮਾਗਮ ਸੰਬੰਧੀ ਵੇਰਵਾ ਦਿੰਦਿਆਂ ਹੋਇਆਂ ਆਵਾਜ਼ ਏ ਕੌਮ ਦੇ ਆਗੂਆਂ ਨੇ ਕਿਹਾ ਕਿ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਿਤੀ ੩ ਜੂਨ ੨੦੨੩ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ, ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਸ਼ਹੀਦੀ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਭਾਈ ਸਿਮਰਨਜੀਤ ਸਿੰਘ ( ਪੰਜਾਬੀ ਯੂਨੀਵਰਸਿਟੀ ), ਐਡਵੋਕੇਟ ਸਿਮਰਜੀਤ ਸਿੰਘ ( ਹਾਈਕੋਰਟ ), ਐਡਵੋਕੇਟ ਜੀਵਨ ਸਿੰਘ ਮੱਲ੍ਹਾ (ਸੁਪਰੀਮ ਕੋਰਟ), ਐਡਵੋਕੇਟ ਮੂਬੀਨ ਫਾਰੂਕੀ ਮਲੇਰਕੋਟਲਾ ਆਦਿ ਆਗੂ ਸੰਗਤ ਨੂੰ ਸੰਬੋਧਨ ਕਰਨਗੇ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਇਸ ਮੌਕੇ ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਨੋਬਲਜੀਤ ਸਿੰਘ ਬੁੱਲ੍ਹੋਵਾਲ, ਭਾਈ ਹਰਜਿੰਦਰ ਸਿੰਘ ਜਲੰਧਰ, ਭਾਈ ਰਣਵੀਰ ਸਿੰਘ ਬੈਂਸਤਾਨੀ, ਗੁਰਨਾਮ ਸਿੰਘ ਸਿੰਗੜੀਵਾਲਾ ( ਸ਼੍ਰੋ.ਅ.ਦ ਅੰਮ੍ਰਿਤਸਰ) , ਕਰਨੈਲ ਸਿੰਘ ਲਵਲੀ, ਸੁਖਮਨ ਸਿੰਘ ਧਾਲੀਵਾਲ, ਕਰਨੈਲ ਸਿੰਘ ਘੋੜੇਬਾਹਾ, ਸੁਖਵਿੰਦਰ ਸਿੰਘ ਹੁਸ਼ਿਆਰਪੁਰ, ਸਤਵੰਤ ਸਿੰਘ ਰੰਧਾਵਾ ਬਰੌਟਾ, ਸਾਵਨ ਸਿੰਘ ਹੁਸ਼ਿਆਰਪੁਰ, ਜਸਪਾਲ ਸਿੰਘ ਬਾਕਰਪੁਰ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img