More

    ਜਿੱਤ ਦੀ ਇੱਛਾ ਨਾਲ ਗੰਭੀਰ ਤੋਂ ਗੰਭੀਰ ਮਰੀਜ਼ ਵੀ ਹੋ ਰਹੇ ਹਨ ਠੀਕ-ਹਿਮਾਸ਼ੂੰ ਅਗਰਵਾਲ

    ਅੰਮ੍ਰਿਤਸਰ, 20 ਅਗਸਤ (ਰਛਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਜੋ ਕਿ ਜਿਲੇ ਦੇ ਕੋਵਿਜ-19 ਸਬੰਧੀ ਜਿਲੇ ਦੇ ਨੋਡਲ ਅਧਿਕਾਰੀ ਵੀ ਹਨ, ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ ਚਾਹੇ ਉਹ ਕਿਸੇ ਹਸਪਤਾਲ ਵਿਚ ਦਾਖਲ ਹੋਣ ਜਾਂ ਆਪਣੇ ਘਰ ਵਿਚ ਇਕਾਂਤਵਾਸ ਹੋਏ ਹੋਣ, ਨੂੰ ਇਲਾਜ ਦੇ ਨਾਲ-ਨਾਲ ਮਾਨਸਿਕ ਤੌਰ ਉਤੇ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਉਨਾਂ ਦੱਸਿਆ ਕਿ ਮੈਂ ਬੜੇ ਅਜਿਹੇ ਗੰਭੀਰ ਮਰੀਜ਼ ਵੇਖੇ ਹਨ, ਜਿੰਨਾ ਦੀ ਹਾਲਤ ਸਾਡੇ ਲਈ ਬਤੌਰ ਡਾਕਟਰ ਬੜੀ ਚਿੰਤਾਜਨਕ ਸੀ, ਉਹ ਵੀ ਆਪਣੇ ਮਜ਼ਬੂਤ ਇਰਾਦੇ ਨਾਲ ਕੋਰੋਨਾ ਨੂੰ ਹਰਾਉਣ ਵਿਚ ਕਾਮਯਾਬ ਹੋਏ ਹਨ। ਉਨਾਂ ਕਿਹਾ ਕਿ ਇਸ ਨਤੀਜੇ ਨੂੰ ਵੇਖਦੇ ਹੋਏ ਅਸੀਂ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦੇ ਆਦੇਸ਼ ਉਤੇ ਤਿੰਨ ਕੌਸ਼ਲਰਾਂ ਨੂੰ ਇਹ ਡਿਊਟੀ ਦਿੱਤੀ ਹੈ। ਇਹ ਪੇਸ਼ੇਵਰ ਕੌਸ਼ਲਰ ਸਾਰੇ ਮਰੀਜਾਂ ਨਾਲ ਫੋਨ ਉਤੇ ਰਾਬਤਾ ਰੱਖਕੇ ਉਨਾਂ ਨੂੰ ਮਾਨਸਿਕ ਤੌਰ ਉਤੇ ਮਜ਼ਬੂਤ ਕਰਨਗੇ, ਜੋ ਕਿ ਬੇਹੱਦ ਜ਼ਰੂਰੀ ਹੈ।

    ਉਨਾਂ ਦੱਸਿਆ ਕਿ ਅਸੀਂ ਅੰਮ੍ਰਿਤਸਰ ਜਿਲੇ ਵਿਚੋਂ ਰੋਜ਼ਾਨਾ 2 ਹਜ਼ਾਰ ਕੋਵਿਡ ਟੈਸਟ ਕਰਨ ਦਾ ਟੀਚਾ ਰੱਖਿਆ ਹੈ ਅਤੇ ਖੁਸ਼ੀ ਹੈ ਕਿ ਲੋਕ ਆਪਣੀ ਇੱਛਾ ਨਾਲ ਇਹ ਟੈਸਟ ਕਰਵਾਉਣ ਲਈ ਆ ਰਹੇ ਹਨ। ਉਨਾਂ ਦੱਸਿਆ ਕਿ ਅਸੀਂ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਵਿਚ ਰਹਿੰਦੇ ਜਾਂ ਆਉਂਦੇ-ਜਾਂਦੇ ਲੋਕਾਂ ਦੇ ਟੈਸਟ ਕਰਨ ਲਈ ਤਿੰਨ ਮੋਬਾਈਲ ਵੈਨ ਵੀ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਚਲਾ ਰਹੇ ਹਾਂ, ਤਾਂ ਜੋ ਲੋਕਾਂ ਨੂੰ ਟੈਸਟ ਲਈ ਨਮੂਨਾ ਦੇਣ ਦੂਰ ਨਾ ਜਾਣਾ ਪਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਹਿਫਾਜ਼ਤ ਲਈ ਨਿੱਕੇ ਜਿਹੇ ਸ਼ੱਕ ਉਤੇ ਵੀ ਕੋਰੋਨਾ ਟੈਸਟ ਕਰਵਾ ਲੈਣ, ਇਸੇ ਵਿਚ ਹੀ ਬਚਾਅ ਹੈ।

    ਸ੍ਰੀ ਹਿਮਾਸ਼ੂੰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਛੇਤੀ ਹੀ ਕੋਵਿਡ ਦੇ 500 ਬੈਡ ਤਿਆਰ ਕੀਤੇ ਜਾ ਰਹੇ ਹਨ, ਜਿੰਨਾ ਦੀ ਗਿਣਤੀ ਇਸ ਵੇਲੇ 300 ਹੈ। ਉਨਾਂ ਦੱਸਿਆ ਕਿ ਕੋਵਿਡ-19 ਦੇ ਮਰੀਜਾਂ ਦੀ ਡਾਇਲਸਿਸ ਵੀ ਕੋਰੋਨਾ ਵਾਰਡ ਵਿਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ, ਜੋ ਕਿ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਸਨਅਤੀ ਗਤੀਵਿਧੀਆਂ, ਜ਼ਰੂਰੀ ਵਸਤਾਂ ਦੀ ਸਪਲਾਈ, ਮੁਸਾਫਿਰਾਂ ਅਤੇ ਰਾਸ਼ਟਰੀ ਮਾਰਗ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੈਸਟੋਰੈਂਟ ਰਾਤ ਸਾਢੇ ਅੱਠ ਵਜੇ ਬੰਦ ਹੋਣਗੇ ਅਤੇ ਦੁਕਾਨਾਂ ਰੋਜ਼ਾਨਾ 8 ਵਜੇ ਤੱਕ ਬੰਦ ਹੋਣਗੀਆਂ। ਐਤਵਾਰ ਨੂੰ ਸ਼ਹਿਰ ਵਿਚ ਆਮ ਦੀ ਤਰਾਂ ਕਰਫਿਊ ਰਹੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ ਤੇ ਲੋੜ ਮਹਿਸੂਸ ਹੋਣ ਤੋ ਟੈਸਟ ਲਈ ਨਮੂਨਾ ਜ਼ਰੂਰ ਦੇਣ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img