More

    ਜਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਆਨਲਾਈਨ ਵਿਧੀ ਰਾਹੀਂ ਮਨਾਇਆ ਕੌਮਾਂਤਰੀ ਯੋਗ ਦਿਵਸ

     ਡੀ.ਈ.ਓ. ਸਤਿੰਦਰਬੀਰ ਸਿੰਘ ਵਲੋਂ ਆਨਲਾਈਨ ਯੋਗਾ ਰਾਹੀਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ

    ਅੰਮ੍ਰਿਤਸਰ, 21 ਜੂਨ (ਗਗਨ ਅਜੀਤ ਸਿੰਘ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਤੇ ਗੁਣਾਤਮਿਕ ਸਿੱiੱਖਆ ਉਪਲਬਧ ਕਰਵਾਉਣ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਵੀ ਲਗਾਤਾਰ ਉਪਰਾਲੇ ਕਰਦਿਆਂ ਵਿਦਿਆਰਥੀਆਂ ਨੂੰ ਜਿਥੇ ਖੇਡਾਂ ਅਤੇ ਰੋਜਾਨਾ ਕਸਰਤ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਉਥੇ ਹੀ ਅੱਜ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਨਲਾਈਨ ਸਮਾਗਮਾਂ ਰਾਹੀਂ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦਿਆਂ ਸਰਕਾਰੀ ਸਕੂਲ ਅਧਿਆਪਕਾਂ, ਵਿਦਿਆਰਥੀਆਂ ਤੇ ਸਿੱਖਿਆ ਅਧਿਕਾਰੀਆਂ ਵਲੋਂ ਯੋਗ ਸਾਧਨਾ ਕੀਤੀ ਗਈ।
    ਯੌਗ ਦਿਵਸ ਮੌਕੇ ਖੁਦ ਯੋਗਾ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸੁਸੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ ਐ.ਸਿੱ ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ਼੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਲੋਂ ਕੋਰੋਨਾ ਤੋਂ ਬਚਾਅ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਨਲਾਈਨ ਤਰੀਕੇ ਨਾਲ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿਥੇ ਵਿਦਿਆਰਥੀਆਂ ਵਲੋਂ ਘਰਾਂ ਵਿੱਚ ਰਹਿ ਕੇ ਯੋਗ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਉਥੇ ਹੀ ਬਹੁਤ ਸਾਰੇ ਸਕੂਲਾਂ ਵਲੋਂ ਆਨਲਾਈਨ ਤਰੀਕੇ ਨਲਾ ਇਕੱਤਰ ਹੋ ਕੇ ਯੋਗਾ ਕੀਤਾ ਗਿਆ।

    ਇਸ ਸਮੇਂ ਹਰਭਗਵੰਤ ਸਿੰਘ ਅਤੇ ਸ਼੍ਰੀਮਤੀ ਰੇਕਾ ਮਹਾਜਨ (ਦੋਵੇਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ) ਨੇ ਦੱਸਿਆ ਕਿ ਕੌਮਾਂਤਰੀ ਯੋਗ ਦਿਵਸ ਮੌਕੇ ਆਨਲਾਈਂ ਯੋਗ ਸਮਾਗਮਾਂ ਦੌਰਾਨ ਅਧਿਆਪਕਾਂ ਵਲੋਂ ਵਿਦਿਆਰਥੀਆਂ ਯੋਗ ਦੇ ਸਰੀਰਕ ਤੇ ਮਾਨਸਿਕ ਅਰੋਗਤਾ ਪੱਖੋਂ ਜਾਣਕਾਰੀ ਦਿਤੀ ਗਈ। ਇਸਦੇ ਨਾਲ ਸਿੱਖਿਆ ਵਿਭਾਗ ਵਲੋਂ ਯੋਗ ਦਿਵਸ ਮੌਕੇ ਡੀ.ਡੀ. ਪੰਜਾਬੀ ਤੋਂ ਵੀ ਵਿਸੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਜਿਸ ਨਾਲ ਜੁੜਦਿਆ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵਲੋਂ ਯੋਗਾ ਕੀਤਾ ਗਿਆ। ਅੱਜ ਦੇ ਸਮਾਗਮਾਂ ਵਿੱਚ ਆਨਲਾਈਨ ਵਿਧੀ ਰਾਹੀਂ ਸ਼ਾਮਿਲ ਹੁੰਦਿਆਂ ਮਾਲ ਰੋਡ, ਐਮ.ਐਸ. ਗੇਟ, ਕਟੜਾ ਕਰਮ ਸਿੰਘ, ਝੀਤਾ ਕਲਾਂ, ਸੁਲਤਾਨਵਿੰਡ (ਲੜਕੀਆਂ), ਮਾਹਣਾ ਸਿੰਘ ਰੋਡ, ਹੇਰ, ਰਾਜਾਸਾਂਸੀ (ਲੜਕੇ), ਕਰਮਪੁਰਾ, ਰਾਜਾਸਾਂਸੀ (ਲੜਕੀਆਂ), ਜੇਠੂਵਾਲ, ਰਮਦਾਸ, ਅਜਨਾਲਾ (ਲੜਕੇ ਤੇ ਲੜਕੀਆਂ), ਹਰਸਾ ਛੀਨਾ, ਸਹਿੰਸਰਾ, ਛੇਹਰਟਾ (ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ), ਅਬਦਾਲ, ਕੜਿਆਲ, ਮਹਿਮਾ, ਪੰਡੋਰੀ ਵੜੈਚ, ਰਾਮਦਿਵਾਲੀ, ਸ਼ਰੀਫਪੁਰਾ, ਅਦਲੀਵਾਲ, ਭੀਲੋਵਾਲ, ਚਵਿੰਡਾ ਕਲਾਂ, ਚੋਗਾਵਾਂ (ਸਾਰੇ ਸਰਕਾਰੀ ਹਾਈ ਸਕੂਲ), ਆਦਰਸ਼ ਨਗਰ, ਬੋਪਾਰਏ ਬਾਜ ਸਿੰਘ, ਸੈਂਟਰਲ ਵਰਕਸ਼ਾਪ, ਖਾਨਕੋਟ, ਸਾਰੰਗਦੇਵ, ਕੰਬੋ (ਸਾਰੇ ਸਰਕਾਰੀ ਮਿਡਲ ਸਕੂਲ), ਕਰਮਪੁਰਾ, ਕੋਟ ਖਾਲਸਾ, ਛੇਹਰਟਾ ਮੇਨ, ਵਡਾਲੀ ਗੁਰੂ, ਉੱਚਾ ਕਿਲ੍ਹਾ, ਬੂਆਨੰਗਲੀ, ਰਾਮਤੀਰਥ, ਸਾਰੰਗਦੇਵ, ਅਜਨਾਲਾ ਸੈਂਟਰਲ, ਬੱਲੜਵਾਲ, ਸਰਾਏਂ, (ਸਾਰੇ ਸਰਕਾਰੀ ਪ੍ਰਾਇਮਰੀ ਸਕੂਲ ) ਸਮੇਤ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਯੋਗ ਕਿਰਿਆ ਕਰਕੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img