More

    ਜਿਲ੍ਹੇ ਅੰਦਰ ਕਣਕ ਦੀ ਬਿਜਾਈ ਲਈ ਲੋੜੀਂਦੀਆਂ ਖਾਦਾਂ ਦੀ ਕੋਈ ਕਿੱਲਤ ਨਹੀਂ – ਮੁੱਖ ਖੇਤੀਬਾੜੀ ਅਫਸਰ

    ਅੰਮ੍ਰਿਤਸਰ, 26 ਨਵੰਬਰ (ਗਗਨ) – ਹਾੜੀ ਸੀਜਨ ਦੌਰਾਨ ਫਸਲਾਂ ਦੀ ਬਿਜਾਈ ਲਈ ਲੋੜੀਂਦੀਆਂ ਖਾਦਾਂ ਜਿਵੇਂ ਕਿ ਯੂਰੀਆ ਅਤੇ ਡੀ.ਏ.ਪੀ. ਆਦਿ ਦੀ ਜ਼ਿਲਾ੍ਹ ਅੰਮ੍ਰਿਤਸਰ ਵਿੱਚ ਕੋਈ ਕਿੱਲਤ ਨਹੀਂ ਹੈ, ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਾੜੀ ਦੀਆਂ ਮੁੱਖ ਫਸਲਾਂ ਜਿਵੇਂ ਕਿ ਕਣਕ, ਆਲੂ, ਮਟਰ ਅਤੇ ਹੋਰ ਫਸਲਾਂ ਅਧੀਨ ਕੁੱਲ 2,14,000 ਹੈਕਟੇਅਰ ਰਕਬਾ ਹੈ। ਇਹਨਾਂ ਫਸਲਾਂ ਦੀ ਬਿਜਾਈ ਲਈ ਤਕਰੀਬਨ 33,000 ਮੀਟਰਿਕ ਟਨ ਡੀ.ਏ.ਪੀ ਖਾਦ ਦੀ ਖਪਤ ਹੋ ਜਾਂਦੀ ਹੈ। ੳਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਤਕਰੀਬਨ 35000 ਮੀਟਰਿਕ ਟਨ ਡੀ.ਏ.ਪੀ. ਖਾਦ ਪ੍ਰ੍ਰਾਪਤ ਹੋ ਚੁੱਕੀ ਹੈ। ਡਾ: ਗਿੱਲ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਹਾੜੀ ਸੀਜ਼ਨ ਦੀ ਪ੍ਰਮੁੱਖ ਫਸਲ ਕਣਕ ਦੀ ਤਕਰੀਬਨ 90 ਫੀਸਦੀ ਤੋਂ ਵੱਧ ਰਕਬੇ ਉੱਪਰ ਕਿਸਾਨਾਂ ਵਲੋਂ ਬਿਜਾਈ ਕੀਤੀ ਜਾ ਚੁੱਕੀ ਹੈ।

    ਹਾੜੀ ਸੀਜ਼ਨ ਦੀ ਫਸਲਾਂ ਲਈ ਤਕਰੀਬਨ 57,800 ਮੀਟਰਿਕ ਟਨ ਯੂਰੀਆ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚੋਂ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ 45,550 ਮੀਟਰਿਕ ਟਨ ਯੂਰੀਆ ਕੋਆਪ੍ਰੇਟਿਵ ਸੋਸਾਇਟੀਆਂ ਅਤੇ ਪ੍ਰਾਈਵੇਟ ਖਾਦ ਵਿਕ੍ਰੇਤਾਵਾਂ ਰਾਹੀਂ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਖਾਦ ਨਵੰਬਰ ਦੇ ਅਖੀਰ ਤੱਕ ਪ੍ਰਾਪਤ ਜੋ ਜਾਵੇਗੀ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਹਿਕਮਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ। ਜੇਕਰ ਕੋਈ ਖਾਦ ਵਿਕ੍ਰੇਤਾ ਖਾਦਾਂ ਨਾਲ ਬੇਲੋੜੀਆਂ ਇੰਨਪੁਟਸ ਦੀ ਟੈਗਿੰਗ ਕਰਕੇ ਕਿਸਾਨਾਂ ਨੂੰ ਵੇਚਣ ਦੀ ਕੋਸ਼ਿਸ ਕਰਦਾ ਹੈ ਤਾਂ ਕਿਸਾਨ ਵੀਰ ਤੁਰੰਤ ਜਿਲ੍ਹੇ ਅਤੇ ਬਲਾਕ ਦੇ ਦਫਤਰਾਂ ਵਿੱਚ ਸੰਪਰਕ ਕਰਨ, ਤਾਂ ਜੋ ਅਜਿਹੇ ਵਿਅਕਤੀਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਨੂੰ ਮਿਆਰੀ ਖਾਦਾਂ, ਬੀਜ ਅਤੇ ਐਗਰੋਕੈਮੀਕਲਜ਼ ਮੁਹੱਈਆ ਕਰਵਾਉਣ ਲਈ ਜ਼ਿਲਾ੍ਹ ਅਤੇ ਬਲਾਕ ਪੱਧਰੀ ਟੀਮਾਂ ਲਗਾਤਾਰ ਖਾਦ ਵਿਕਰੇਤਾਵਾਂ ਅਤੇ ਕੋਆਪਰੇਟਿਵ ਸੋਸਾਇਟੀਆਂ ਦੀ ਚੈਕਿੰਗ ਕਰ ਰਹੀਆਂ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img