More

    ਜਿਲਾ ਦਿਹਾਤੀ ਪੁਲਿਸ ਨੇ ਨਜਾਇਜ ਸ਼ਰਾਬ ਦੇ 9 ਮਾਮਲੇ ਕੀਤੇ ਦਰਜ, ਚਾਰ ਦੋਸ਼ੀ ਕੀਤੇ ਗ੍ਰਿਫਤਾਰ

    ਪੰਜਾਬ 23 ਮਈ (ਬੁਲੰਦ ਆਵਾਜ ਬਿਊਰੋ)  -ਪੁਲਿਸ ਜਿਲਾ ਦਿਹਾਤੀ ਦੇ ਐਸ.ਐਸ.ਪੀ ਸ੍ਰੀ ਧੱਰੁਵ ਦਹਿਆ ਵੱਲੋ ਨਸਿਆ ਦੇ ਖਿਲਾਫ ਲਗਾਤਾਰ ਮੁੰਹਿਮ ਚਲਾਈ ਜਾ ਰਹੀ ਹੈ । ਜਿਸ ਦੇ ਤਹਿਤ ਥਾਣਾ ਮਜੀਠਾ ਵਿੱਖੇ ਬੱਗਾ ਸਿੰਘ ਪਿੰਡ ਸੋਹੀਆ ਕਲਾ ਤੋਂ 22 ,500 ਐਮ ਐਲ ਨਜਾਇਜ ਸ਼ਰਾਬ , ਥਾਣਾ ਝੰਡੇਰ ਵਿੱਖੇ ਜਸਪਾਲ ਸਿੰਘ ਅਵਾਨ , ਥਾਣਾ ਭਿੰਡੀ ਸੈਦਾ ਵਿੱਖੇ 3370 ਐਮ ਐਲ ਸ਼ਰਾਬ , ਥਾਣਾ ਕੰਬੋਹ ਵਿਖੇ ਬਖ਼ਸ਼ੀਸ਼ ਸਿੰਘ ਪਿੰਡ ਭੀਲੋਵਾਲ , ਥਾਣਾ ਲੋਪੋਕੇ ਵਿੱਖੇ 7500 ਐਮ ਐਲ ਨਜਾਇਜ ਸ਼ਰਾਬ , ਅਤੇ ਥਾਣਾ ਘਰਿੰਡਾ ਵਿੱਖੇ ਜਗੀਰ ਸਿੰਘ ਪਿੰਡ ਧਨੋਏ ਖ਼ੁਰਦ ਤੋਂ 7500 ਐਮ ਐਲ ਨਜਾਇਜ ਸ਼ਰਾਬ ਬਰਾਮਦ ਹੋਈ ਹੈ ।

    ਜਦੋਂ ਕਿ ਪੁਲਿਸ ਵੱਲੋ ਕੀਤੇ ਸਰਚ ਅਪ੍ਰੇਸਨ ਦੇ ਤਹਿਤ ਥਾਣਾ ਘਰਿੰਡਾ ਵਿੱਖੇ 7500 ਐਮ ਐਲ ਨਜਾਇਜ ਸ਼ਰਾਬ , ਥਾਣਾ ਰਾਜਾਸਾਸੀ ਵਿੱਖੇ 6750 ਐਮ ਐਲ ਨਜਾਇਜ ਸ਼ਰਾਬ , ਥਾਣਾ ਜੰਡਿਆਲਾ ਗੁਰੂ ਵਿੱਖੇ 150 ਕਿੱਲੋ ਲਾਹਣ ਅਤੇ ਥਾਣਾ ਬਿਆਸ ਵਿੱਖੇ 248 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ । 89 . 25 ਲੀਟਰ ਨਜਾਇਜ ਸ਼ਰਾਬ , ਅਤੇ 458 ਕਿੱਲੋ ਲਾਹਣ ਕੀਤੀ ਬਰਾਮਦ ਇਸੇ ਤਰਾਂ ਦਿਹਾਤੀ ਪੁਲਿਸ ਨੇ ਨਜਾਇਜ ਸ਼ਰਾਬ ਦੇ ਖਿਲਾਫ 9 ਮਾਮਲੇ ਦਰਜ ਕਰਕੇ ਚਾਰ ਦੋਸੀਆ ਨੂੰ ਗ੍ਰਿਫਤਾਰ ਕੀਤਾ ਹੈ । ਜਿਨਾ ‘ ਚ ਨਜਾਇਜ ਸ਼ਰਾਬ 89 .25 ਲੀਟਰ ਅਤੇ 458 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img